nan
ਸੰਗ੍ਯਾ- ਜਿੰਮੇਵਾਰੀ. ਹਾਂ ਮੈ ਇਸ ਦਾ ਪੱਖੀ ਹਾਂ, ਐਸਾ ਕਹਿਣਾ. ਹਾਮੀ. "ਗੁਰੁ ਪੀਰੁ ਹਾਮਾ ਤਾਂ ਭਰੇ, ਜਾ ਮੁਰਦਾਰੁ ਨ ਖਾਇ." (ਵਾਰ ਮਾਝ ਮਃ ੧) "ਚੋਰ ਕੀ ਹਾਮਾ ਭਰੈ ਨ ਕੋਇ." (ਧਨਾ ਮਃ ੧) ਦੇਖੋ, ਹਾਮੀ.
ਅ਼. [حامِل] ਹ਼ਾਮਿਲ. ਵਿ- ਉਠਾਉਣ ਵਾਲਾ. ਲੈ ਜਾਣ ਵਾਲਾ. ਦੇਖੋ, ਹਮਲ.
ਅ਼. [حاملہ] ਹ਼ਾਮਿਲਹ. ਹਮਲ ਵਾਲੀ. ਗਰਭਵਤੀ. ਦੇਖੋ, ਹਮਲ.
ਅ਼. [حامی] ਹ਼ਾਮੀ. ਹਿਮਾਯਤ (ਸਹਾਇਤਾ) ਕਰਨ ਵਾਲਾ.
nan
nan
ਫ਼ਾ. [ہائےہو] ਸੰਗ੍ਯਾ- ਹਾਲ ਦੁਹਾਈ. ਸ਼ੋਰ ਸ਼ਰਾਬਾ.
ਸੰ. ਸੰਗ੍ਯਾ- ਸਾਲ. ਵਰ੍ਹਾ. "ਏਕ ਦੋਇ ਹਾਯਨ ਮੇ ਕੀਜਿਯੇ ਸੁਚੇਤ ਸੋ." (ਨਾਪ੍ਰ) ੨. ਧਾਨ. ਸ਼ਾਲੀ। ੩. ਅਗਨੀ ਦੀ ਲਾਟ.
ਅ਼. [حایل] ਹ਼ਾਯਲ. ਵਿ- ਵਿੱਚ ਆਜਾਣ ਵਾਲਾ. ਰੋਕਣ ਵਾਲਾ. ਵਿਘਨਕਰਤਾ। ੨. ਬਦਲੇ ਹੋਏ ਰੰਗ ਵਾਲਾ. "ਭ੍ਰਿਤ ਮਿਤ ਪੂਤ ਪਠਾਇ, ਰਾਜਾ ਅਤਿ ਹਾਯਲ ਭਯੋ." (ਚਰਿਤ੍ਰ ੧੧੪) ੩. ਅ਼. [ہایل] ਹੌਲ (ਭੈ) ਦਾਇਕ. ਭਯੰਕਰ. ਡਰਾਵਣਾ.