ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [کشمکش] ਸੰਗ੍ਯਾ- ਖਿੱਚੋਤਾਣੀ. ਖੈਂਚਾ ਖੈਂਚੀ. ਖਿੱਚੋ ਖਿੱਚੀ.


ਸੰ. ਕਸ਼ਮੀ੍ਰ. ਭਾਰਤ ਦੇ ਉੱਤਰ ਪੱਛਮ ਇੱਕ ਮਨੋਹਰ ਦੇਸ਼, ਜਿਸ ਦਾ ਰਕਬਾ ੮੪੨੫੮ ਵਰਗ ਮੀਲ ਹੈ ਵਸੋਂ ੩੨੨੦੫੧੮ ਹੈ. ਕਸ਼ਮੀਰ ਦੇ ਉਤੱਰ ਹਿਮਾਲਯ ਦੀ ਧਾਰਾ, ਦੱਖਣ ਜੇਹਲਮ ਗੁਜਰਾਤ ਆਦਿ, ਪੱਛਮ ਹਜ਼ਾਰਾ ਅਤੇ ਰਾਵਲਪਿੰਡੀ ਅਰ ਪੂਰਵ ਤਿੱਬਤਰਾਜ ਹੈ.#ਕਸ਼ਮੀਰ ਦਾ ਰਾਜਾ ਲਲਿਤਾਦਿਤ੍ਯ ਵਡਾ ਪ੍ਰਤਾਪੀ ਹੋਇਆ ਹੈ, ਜਿਸ ਨੇ ਕਨੌਜ ਦੇ ਰਾਜਾ ਯਸ਼ੋਵਰਧਨ ਨੂੰ ਸਨ ੭੪੦ ਵਿੱਚ ਜਿੱਤਕੇ ਆਪਣਾ ਰਾਜ ਦੂਰ ਤੀਕ ਫੈਲਾਇਆ. ਯਸ਼ੋਵਰਧਨ ਦਾ ਬਣਵਾਇਆ ਮਾਰਤੰਡ (ਸੂਰ੍‍ਯ) ਮੰਦਿਰ ਜਗਤਪ੍ਰਸਿੱਧ ਸੀ, ਜਿਸ ਦੇ ਹੁਣ ਖੰਡਹਰ ਦਿਖਾਈ ਦਿੰਦੇ ਹਨ.#ਈਸਵੀ ਚੌਧਵੀਂ ਸਦੀ ਵਿੱਚ ਕਸ਼ਮੀਰ ਦੇ ਬਹੁਤ ਲੋਕ ਮੁਸਲਮਾਨ ਕੀਤੇ ਗਏ.#ਬਾਦਸ਼ਾਹ ਅਕਬਰ ਨੇ ਕਸ਼ਮੀਰ ਨੂੰ ਸਨ ੧੫੮੭ ਵਿੱਚ ਮੁਗਲ ਰਾਜ ਨਾਲ ਮਿਲਾ ਲਿਆ. ਜਹਾਂਗੀਰ ਨੇ ਇਸ ਦੀ ਸੁੰਦਰਤਾ ਲਈ ਅਨੇਕ ਜਤਨ ਕੀਤੇ. ਔਰੰਗਜ਼ੇਬ ਪਿੱਛੋਂ ਢੇਰ ਚਿਰ ਕਸ਼ਮੀਰ ਵਿੱਚ ਰੌਲਾ ਹੀ ਰਿਹਾ. ਅਠਾਰਵੀਂ ਸਦੀ ਦੇ ਅੱਧ ਵਿੱਚ ਇਹ ਸੂਬਾ ਦਿੱਲੀ ਤੋਂ ਸੁਤੰਤ੍ਰ ਹੋ ਗਿਆ. ਅੰਤ ਮਹਾਰਾਜਾ ਰਣਜੀਤ ਸਿੰਘ ਨੇ ਸਨ ੧੮੧੯ (੫ ਸਾਉਣ ਸੰਮਤ ੧੮੭੬) ਨੂੰ ਇਸ ਪੁਰ ਕਬਜ਼ਾ ਕੀਤਾ ਸੀ. ਅੰਗ੍ਰੇਜ਼ਾਂ ਤੋਂ ਸਿੱਖ ਯੁੱਧ ਪਿੱਛੋਂ ਇਹ ਮੁਲਕ ਰਾਜਾ ਗੁਲਾਬ ਸਿੰਘ ਨੇ ਸਨ ੧੮੪੬ ਵਿੱਚ ਖਰੀਦ ਲਿਆ, ਹੁਣ ਇਹ ਦੇਸ਼ ਜੰਮੂ ਰਿਆਸਤ ਵਿੱਚ ਸ਼ਾਮਿਲ ਹੈ. ਇਸ ਦੀ ਰਾਜਧਾਨੀ ਸ਼੍ਰੀਨਗਰ ਹੈ, ਇਸ ਦੀ ਸਮੁੰਦਰ ਤੋਂ ਬਲੰਦੀ ੫੨੭੬ ਫੁੱਟ ਹੈ. ਕਸ਼ਮੀਰ ਦਾ ਕੇਸ਼ਰ ਅਤੇ ਦੁਸ਼ਾਲੇ ਆਦਿਕ ਬਹੁਤ ਪ੍ਰਸਿੱਧ ਹਨ. ਇਸ ਥਾਂ ਕਾਠ ਦੀ ਚਿਤ੍ਰਾਈ ਦਾ ਕੰਮ ਮਨੋਹਰ ਬਣਦਾ ਹੈ, ਅਤੇ ਮੇਵੇ ਰਸਦਾਇਕ ਹੁੰਦੇ ਹਨ. ਕਲ੍ਹਣ ਕਵਿ ਨੇ ਰਾਜਤਰੰਗਿਣੀ ਵਿੱਚ ਕਸ਼ਮੀਰ ਦਾ ਇਤਿਹਾਸ ਉੱਤਮ ਰੀਤਿ ਨਾਲ ਲਿਖਿਆ ਹੈ.#ਕਸ਼ਮੀਰ ਵਿੱਚ ਇਤਨੇ ਅਸਥਾਨ ਸਤਿਗੁਰਾਂ ਦੇ ਚਰਨਾਂ ਨਾਲ ਪਵਿਤ੍ਰ ਹੋਏ ਹਨ-#੧. ਸ਼੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਨਗਰ ਜਿਸ ਵੇਲੇ ਪਧਾਰੇ ਹਨ, ਤਦ ਸ਼ੰਕਰਾਚਾਰਜ ਵਾਲੀ ਪਹਾੜੀ ਤੇ ਵਿਰਾਜੇ ਹਨ, ਪਰ ਸਿੱਖਾਂ ਦੀ ਅਨਗਹਿਲੀ ਕਰਕੇ ਗੁਰੁਦ੍ਵਾਰਾ ਨਹੀਂ ਬਣਿਆ.#੨. ਗੁਲਮਰਗ ਤੋਂ ਉੱਪਰ ਇੱਕ ਪਹਾੜੀ ਹੈ, ਜਿੱਥੇ ਸੁੰਦਰ ਤਲਾਉ ਹੈ, ਉੱਥੇ ਭੀ ਚਰਨ ਪਾਏ ਹਨ.#੩. ਹਰਮੁਖ ਗੰਗਾ, ਜੋ ਸ਼੍ਰੀ ਨਗਰ ਅਤੇ ਬਾਰਾਂਮੂਲਾ ਦੇ ਮੱਧ ਜੇਹਲਮ ਪਾਰ ਹੈ, ਉਸ ਥਾਂ ਭੀ ਗੁਰੂ ਨਾਨਕ ਦੇਵ ਜੀ ਵਿਰਾਜੇ ਹਨ.#੪. ਕਲਿਆਨ ਸਰ, ਜਿੱਥੇ ਜਲ ਦਾ ਨਿਰਮਲ ਸੋਮਾ ਹੈ, ਜਗਤਗੁਰੂ ਨੇ ਆਪਣੇ ਚਰਨਾ ਨਾਲ ਪਵਿਤ੍ਰ ਕੀਤਾ ਹੈ. ਇੱਥੇ ਭਾਈ ਮੋਹਰ ਸਿੰਘ ਜੀ ਪੁਨਛ ਵਾਲਿਆਂ ਨੇ ਗੁਰੁਦ੍ਵਾਰਾ ਬਣਵਾ ਦਿੱਤਾ ਹੈ. ਇਹ ਥਾਂ ਕਸ਼ਮੀਰ ਦੀ ਪੱਕੀ ਸੜਕ ਦੇ ੩੮ ਵੇਂ ਮੀਲ ਤੋਂ ਸੱਜੇ ਪਾਸੇ ਸੱਤ ਮੀਲ ਦੀ ਵਿੱਥ ਤੇ ਹੈ.#੫. ਦੁਮੇਲ ਪੜਾਉ ਤੋਂ ਤਿੰਨ ਮੀਲ ਤੇ ਕਿਸਨਗੰਗਾ ਅਤੇ ਜੇਹਲਮ ਦੇ ਸੰਗਮ ਦੇ ਸਾਹਮਣੇ, ਨਲੂਛੀ ਪਿੰਡ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਵਿਰਾਜਣ ਦਾ ਅਸਥਾਨ ਹੈ. ਇਥੇ ਗੁਰੁਦ੍ਵਾਰਾ ਬਣਿਆ ਹੋਇਆ ਹੈ, ਹਰ ਐਤਵਾਰ ਅਤੇ ਵੈਸਾਖੀ ਨੂੰ ਮੇਲਾ ਹੁੰਦਾ ਹੈ.#੬. ਬਾਰਾਂਮੂਲੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਵਿਰਾਜਣ ਦਾ ਪਵਿੱਤ੍ਰ ਅਸਥਾਨ ਹੈ. ਦੇਖੋ, ਬਾਰਾਂਮੂਲਾ. ੭. ਸ਼੍ਰੀ ਨਗਰ ਦੇ ਕਾਠੀ ਦਰਵਾਜੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਗੁਰਦ੍ਵਾਰਾ ਹੈ. ਮਾਈ ਭਾਗਭਰੀ ਨੂੰ ਕ੍ਰਿਤਾਰਥ ਕਰਨ ਆਏ ਇੱਥੇ ਵਿਰਾਜੇ ਹਨ. ਦੇਖੋ, ਭਾਗਭਰੀ.#੮. ਇਨ੍ਹਾਂ ਤੋਂ ਬਿਨਾ ਹੋਰ ਭੀ ਕਈ ਪਿੰਡਾਂ ਵਿੱਚ ਗੁਰੂ ਸਾਹਿਬਾਂ ਦੇ ਵਿਰਾਜਣ ਦੇ ਥਾਂ "ਥੜਾ ਸਾਹਿਬ" ਨਾਉਂ ਤੋਂ ਪ੍ਰਸਿੱਧ ਹਨ.


ਸੰ. ਕਸ਼ਮ੍‍ਲ. ਸੰਗ੍ਯਾ- ਮੂਰਛਾ. ਗ਼ਸ਼। ੨. ਪਾਪ. ਦੋਸ. "ਸਿਮਰਿ ਸਿਮਰਿ ਕਸਮਲ ਸਭ ਹਰੁ ਰੇ." (ਗਉ ਮਃ ੯)


कस्मिन ਕਿਸ੍‍ਮਨ੍‌. ਸਪ੍ਤਮੀ. ਕਿਸ ਮੇ. ਕਿਸ ਵਿੱਚ "ਕਸਮਿਨ ਸ਼ਾਸ੍‍ਤ੍ਰ ਪ੍ਰਵ੍ਰਿੱਤਿ ਦਿਲਜ" (ਗੁਪ੍ਰਸੂ) ਹੇ ਦ੍ਵਿਜ, ਤਵ ਕਿਸ੍‍ਮਨ੍‌ ਸ਼ਾਸ੍‍ਤੇ ਪਵਿੱਤਃ ਹੇ ਬ੍ਰਾਹਮਣ! ਤੇਰਾ ਕਿਸ ਸ਼ਾਸਤ੍ਰ ਵਿੱਚ ਦਖ਼ਲ ਹੈ?


spade with a long handle (for hoeing), hoe


embroidery, needlework; a verse form, eulogy, panegyric


clenching of teeth, holding of breath (while applying force or suffering pain)


to clench teeth and hold breath


same as ਕੱਸਾ , deficient