ਅ਼. [اجناس] ਜਿਨਸ ਦਾ ਬਹੁ ਵਚਨ. ਕਿਸਮਾਂ ਵੰਨਗੀਆਂ.
ਕ੍ਰਿ. ਵਿ- ਬਿਨਾ ਜਾਣਨ ਤੋਂ. ਅਣਜਾਣੇ. ਭੁਲੇਖੇ ਵਿੱਚ. "ਭ੍ਰਿੱਤਨ ਮੋ ਅਜਨੇ ਤੁਮ ਤਾਤ ਅਨ੍ਯੋ." (ਕ੍ਰਿਸਨਾਵ) ਮੇਰੇ ਸੇਵਕਾਂ ਨੇ ਅਣਜਾਣੇ ਆਪ ਦਾ ਪਿਤਾ ਲੈਆਂਦਾ.
ਸੰਗ੍ਯਾ- ਅਜ ਦਾ ਨੰਦਨ (ਪੁਤ੍ਰ) ਦਸ਼ਰਥ.
nan
ਵਿ- ਜਿਸ ਦਾ ਜਾਪ ਨਾ ਕੀਤਾ ਜਾ ਸਕੇ। ੨. ਅਜ (ਬਕਰੇ) ਪਾਲਣ ਵਾਲਾ. ਬਕਰੀਆਂ ਦਾ ਪਾਲੀ. ਅਯਾਲੀ। ੩. ਸੰ. अजपा. ਸੰਗ੍ਯਾ- ਯੋਗ ਮਤ ਅਨੁਸਾਰ "ਹੰਸ" ਗਾਯਤ੍ਰੀ, ਜੋ ਸ੍ਵਾਸ ਸ੍ਵਾਸ "ਹੰ" ਅਤੇ "ਸ" ਅੱਖਰ ਦੇ ਚਿੰਤਨ ਨਾਲ ਜਪੀਦੀ ਹੈ.
ਸੰਗ੍ਯਾ- ਰਸਨਾ ਸ੍ਵਾਸ ਆਦਿ ਦੀ ਸਹਾਇਤਾ ਬਿਨਾ ਕੇਵਲ ਚਿੱਤਵ੍ਰਿੱਤੀ ਦ੍ਵਾਰਾ ਕੀਤਾ ਜਾਪ. "ਅਜਪਾ ਜਾਪ ਨ ਵੀਸਰੈ." (ਵਾਰ ਮਲਾ ਮਃ ੧) "ਆਤਮ ਉਪਦੇਸ ਭੇਸ ਸੰਜਮ ਕੋ ਜਾਪ ਸੁ ਅਜਪਾ ਜਾਪੈ." (ਹਜਾਰੇ ੧੦) ੨. ਵਿ- ਅਚਿੰਤ੍ਯ ਕਰਤਾਰ ਦਾ ਜਾਪ। ੩. ਮਾਲਾ ਦੀ ਸਹਾਇਤਾ ਬਿਨਾ ਕੀਤਾ ਜਾਪ। ੪. ਦੇਖੋ, ਅਜਪਾ ੩.
nan
ਫ਼ਾ. [ازپیَے] ਅਜ਼ਪੈ. ਕ੍ਰਿ. ਵਿ- ਪਿੱਛੇ. ਵਾਸਤੇ. ਲਈ। ੨. ਇਸ ਲਈ.
ਅ਼. [عجب] ਅ਼ਜਬ. ਵਿ- ਅਦਭੁਤ. ਅਣੌਖਾ. "ਅਜਬ ਕੰਮ ਕਰਤੇ ਹਰਿ ਕੇਰੇ." (ਮਾਝ ਅਃ ਮਃ ੩) ੨. ਡਰੋਲੀ ਨਿਵਾਸੀ ਸੰਘਾ ਗੋਤ ਦਾ ਇੱਕ ਪ੍ਰੇਮੀ, ਜੋ ਉਮਰ ਸ਼ਾਹ ਦਾ ਭਾਈ ਸੀ. ਇਹ ਸ਼੍ਰੀ ਗੁਰੂ ਅਰਜਨ ਦੇਵ ਦਾ ਸਿੱਖ ਹੋ ਕੇ ਮਸੰਦ ਪਦਵੀ ਨੂੰ ਪ੍ਰਾਪਤ ਹੋਇਆ, ਅਤੇ ਤਨ ਮਨ ਤੋਂ ਸ਼੍ਰੀ ਅੰਮ੍ਰਿਤਸਰ ਦੀ ਸੇਵਾ ਕਰਦਾ ਰਿਹਾ, ਦੇਖੋ, ਡਰੋਲੀ ਅਤੇ ਨੰਦ ਚੰਦ.
ਵਿ- ਅਜਬ (ਅਦਭੁਤ) ਤੋਂ ਅ਼ਜਬ. ਬਹੁਤ ਅਜੀਬ. "ਪਤਿਤ ਉਦਾਹਰਣ ਅਜਬ ਅਜਾਬਾ." (ਭਾਗੁ)
ਦੇਖੋ, ਉਦਯ ਸਿੰਘ.