ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਲੀਲਨ ਅਤੇ ਲੀਲਾ. "ਬਾਲਕੁ ਲੀਲ ਅਨੂਪੁ." (ਮਾਰੂ ਅਃ ਮਃ ੧)


ਸੰ. ਗਿਲਨ. ਕ੍ਰਿ- ਨਿਗਲਣਾ. "ਲੀਲ ਲਏ ਸਭ ਹਨਐ ਬਗੁਲਾ." (ਕ੍ਰਿਸਨਾਵ) "ਜਿਹਬਾ ਸੁਆਦੀ ਲੀਲਿਤ ਲੋਹ." (ਸਾਰ ਰਾਮਦੇਵ)


ਨੀਲਮਣਿ. ਦੇਖੋ, ਨੀਲਮ. "ਮੁਕਤਾ ਹੀਰੇ ਲੀਲਮ ਸਬਜੇ." (ਗੁਪ੍ਰਸੂ)


ਸੰ. ਸੰਗ੍ਯਾ- ਕ੍ਰੀੜਾ. ਖੇਲ. "ਲੀਲਾ ਕਿਛੁ ਲਖੀ ਨ ਜਾਇ." (ਰਾਮ ਮਃ ੫) ੨. ਵਿਲਾਸ। ੩. ਸ਼੍ਰਿੰਗਾਰ ਦੀ ਚੇਸ੍ਟਾ। ੪. ਸੁੰਦਰਤਾ। ੫. ਕ੍ਰਿਪਾ. ਦਯਾ.


ਵਿ- ਲੀਲਾ ਵਾਲਾ. ਖੇਲ ਕਰਦਾ. "ਪੰਖੀ ਜਿਵੇ ਰਹੇ ਲੀਲਾਈ." (ਭਾਗੁ)


ਕਾਵ੍ਯ ਅਨੁਸਾਰ- "ਪਿਯ ਤਿਯ ਕੋ, ਤਿਯ ਪੀਯ ਕੋ ਧਰੈ ਜੁ ਭੂਸਣ ਚੀਰ। ਲੀਲਾਹਾਵ ਬਖਾਨਹੀ ਤਾਂਹੀ ਕੋ ਕਵਿ ਧੀਰ॥" (ਜਗਦਵਿਨੋਦ)


ਸੰਗ੍ਯਾ- ਲੀਲਾ (ਭੋਗ ਵਿਲਾਸ) ਦਾ ਆਗਾਰ (ਘਰ). ੨. ਖੇਲ ਤਮਾਸ਼ੇ ਦਾ ਮਕਾਨ.


ਵਿ- ਵਿਲਾਸ ਕਰਨ ਵਾਲੀ ਇਸਤ੍ਰੀ। ੨. ਸੰਗ੍ਯਾ- ਭਾਸਕਰਾਚਾਰਯ ਦੀ ਵਹੁਟੀ, ਜੋ ਵਡੀ ਪੰਡਿਤਾ ਸੀ¹। ੩. ਲੀਲਾਵਤੀ ਦੇ ਨਾਂਉਂ ਬਣਾਇਆ ਭਾਸਕਰਾਚਾਰਯ ਦਾ ਇੱਕ ਹਿਸਾਬ ਦਾ ਗ੍ਰੰਥ, ਜੋ ਸਿੱਧਾਂਤ ਸ਼ਿਰੋਮਣਿ ਦਾ ਪਹਿਲਾ ਖੰਡ ਹੈ। ੪. ਦੁਰਗਾ ਦੇਵੀ। ੫. ਮਯ ਦੈਤ ਦੀ ਇਸਤ੍ਰੀ। ੬. ਇੱਕ ਛੰਦ, ਜਿਸ ਦਾ ਲੱਛਣ ਹੈ- ਚਾਰ ਚਰਣ. ਪਤਿ ਚਰਣ ੩੨ ਮਾਤ੍ਰਾ, ੧੮- ੧੪ ਪੁਰ ਵਿਸ਼੍ਰਾਮ, ਅੰਤ ਸਗਣ. .#ਉਦਾਹਰਣ-#ਪਹਿਲੇ ਤੁਮ ਪੂਰਣ ਵਿਦ੍ਯਾ ਸਿੱਖੋ,#ਫਿਰ ਉਸ ਕਾ ਪਰਿਚਾਰ ਕਰੋ,#ਕੀਜੈ ਉਪਕਾਰ ਸਰਬ ਕੇ ਊਪਰ,#ਵੈਰ ਵਿਰੋਧ ਨ ਚਿੱਤ ਧਰੋ. ×××#(ਅ) ਬਾਵਾ ਰਾਮਦਾਸ ਜੀ ਨੇ ਲੀਲਾਵਤੀ ਦੇ ਅੰਤ ਸਗਣ ਦੀ ਥਾਂ ਯਗਣ ਵਿਧਾਨ ਕੀਤਾ ਹੈ.#ਉਦਾਹਰਣ-#ਬਾਲੋਂ ਹੈ ਨਿੱਕੀ ਖੰਡ੍ਯੋਂ ਤਿੱਖੀ,#ਸਤਿਗੁਰੁ ਕੀ ਉੱਤਮ ਸਿੱਖੀ. ×××


ਨਿਗਲੀ. ਦੇਖੋ, ਲੀਲਨ. "ਜਿਨਹੂ ਬੜਵਾਨਲ ਲੀਲੀ." (ਕ੍ਰਿਸਨਾਵ)