ਪ੍ਰਾ. ਲੰਙਾ. ਲੰਗ. "ਹਰਿ ਹਰਿ ਹਾਰਲ ਕੀ ਲਕਰੀ ਜ੍ਯੋਂ ਪ੍ਰੀਤਿ ਹੈ." (ਅਲੰਕਾਰ ਸਾਗਰ ਸੁਧਾ)
ਵਿ- ਹਾਰਿਆ ਹੋਇਆ. ਪਰਾਜੈ ਨੂੰ ਪ੍ਰਾਪਤ ਹੋਇਆ. ਹਾਰ ਗਿਆ. "ਕਰਤ ਪਾਪ ਅਬ ਹਾਰਾ." (ਜੈਤ ਮਃ ੯) ੨. ਪ੍ਰਤ੍ਯ- ਵਾਲਾ."ਸਦਣਹਾਰਾ ਸਿਮਰੀਐ." (ਸੋਹਿਲਾ) ੩. ਸੰ. ਹਰਾਲਯ. ਹਰ (ਅਗਨਿ) ਦਾ ਆਲਯ (ਘਰ). ਸੰਗ੍ਯਾ- ਇੱਕ ਢੋਲ ਦੀ ਸ਼ਕਲ ਦਾ ਮਿੱਟੀ ਦਾ ਪਾਤ੍ਰ, ਜਿਸ ਵਿੱਚ ਪਾਥੀ ਆਦਿ ਨਾਲ ਜਲਾਕੇ ਦੁੱਧ ਸਾਗ ਖਿਚੜੀ ਆਦਿਕ ਪਕਾਉਂਦੇ ਹਨ.
ਹਰਾ ਦਿੱਤੇ. ਪਰਾਜੈ ਕਰਾਏ. "ਇਕਿ ਮਨਮੁਖ ਕਰਿ ਹਾਰਾਇਅਨੁ." (ਵਾਰ ਕਾਨ ਮਃ ੪)
ਹਾਰਕੇ. ਸ਼ਿਕਸ੍ਤ ਖਾਕੇ. "ਤਿਨ ਜਮੁ ਨੇੜਿ ਨ ਆਵੈ ਗੁਰਸਬਦੁ ਕਮਾਵੈ, ਕਬਹੁ ਨ ਆਵਹਿ ਹਾਰਿ ਜੀਉ."
nan
ਵਿ- ਪਰਾਜੈ ਨੂੰ ਪ੍ਰਾਪਤ ਹੋਇਆ। ੨. ਬਲ ਰਹਿਤ ਹੋਇਆ.
ਅ਼. [حارج] ਹ਼ਾਰਿਜ. ਹ਼ਰਜ (ਵਿਘਨ) ਕਰਨ ਵਾਲਾ.
ਸੰ. ਸੰਗ੍ਯਾ- ਜੂਏ ਆਦਿਕ ਬਾਜੀਆਂ ਵਿੱਚ ਹਾਰਨ ਦੀ ਕ੍ਰਿਯਾ. ਹਾਰ. ਪਰਾਜੈ। ੨. ਮੁਸਾਫਰਾਂ ਦਾ ਟੋਲਾ. ਯਾਤ੍ਰੀਆਂ ਦਾ ਝੁੰਡ। ੩. ਮੋਤੀ। ੪. ਸੰ. हारिन ਵਿ- ਲੈ ਜਾਣ ਵਾਲਾ। ੫. ਚੁਰਾਉਣ ਵਾਲਾ। ੬. ਜਿਸ ਨੇ ਹਾਰ ਪਹਿਨਿਆ ਹੈ. ਹਾਰ (ਮਾਲਾ) ਵਾਲਾ। ੭. ਮਨੋਹਰ. ਦਿਲ ਚੁਰਾਉਣ ਵਾਲਾ. "ਜਿਨਿ ਦੀਏ ਭ੍ਰਾਤ ਪੁਤ ਹਾਰੀ." (ਰਾਮ ਅਃ ਮਃ ੫) ਹਾਰੀ ਸ਼ਬਦ ਸ਼ਾਇਦ ਇੱਥੇ "ਹਰਾ" ਦਾ ਰੂਪਾਂਤਰ ਹੈ. ਦੇਖੋ, ਹਰਾ ੬.। ੮. ਅਗਨਿ, ਜੋ ਦੇਵਤਿਆਂ ਨੂੰ ਬਲਿ ਪਹੁਚਾਉਂਦਾ ਹੈ। ੯. ਪ੍ਰਤ੍ਯ- ਵਾਲੀ. "ਪ੍ਰੇਮਾ ਭਗਤਿ ਉਪਾਵਨਹਾਰੀ, ਹਾਰੀ ਨਿੰਦਕ ਬ੍ਰਿੰਦਨ ਦਾਹ" (ਗੁਪ੍ਰਸੂ) ਨਿੰਦਕ ਦਾਹੁਣ ਨੂੰ ਹਾਰੀ (ਅਗਨਿ). ੧੦. ਸਿੰਧੀ. ਹਲ ਵਾਹੁਣ ਵਾਲਾ. ਹਾਲੀ.
nan
ਦੇਖੋ, ਹਾਰ.
ਵਿ- ਹਰਣ ਕਰਤਾ. ਚੋਰ. "ਮਨਹਾਰੂ." (ਗੁਪ੍ਰਸੂ) ਦਿਲਚੋਰ.