ਵਿ- ਤਪਾਇਆ. ਦੁਖੀ ਕੀਤਾ. "ਕਈ ਜੁਗ ਤਿਨੀ ਤਨ ਤਾਇਆ." (ਚੰਡੀ ੧) ੨. ਤਪਿਆ ਹੋਇਆ. "ਸਿਮਰਿ ਚਰਣਾਰ ਬਿੰਦ ਸੀਤਲ ਹੋ ਤਾਇਆ." (ਬਿਲਾ ਮਃ ੫) ੩. ਸੰਗ੍ਯਾ- ਪਿਤਾ ਦਾ ਵਡਾ ਭਾਈ. ਤਾਤ.
ਵਿ- ਤਪਾਇਆ. ਦੁਖੀ ਕੀਤਾ. "ਕਈ ਜੁਗ ਤਿਨੀ ਤਨ ਤਾਇਆ." (ਚੰਡੀ ੧) ੨. ਤਪਿਆ ਹੋਇਆ. "ਸਿਮਰਿ ਚਰਣਾਰ ਬਿੰਦ ਸੀਤਲ ਹੋ ਤਾਇਆ." (ਬਿਲਾ ਮਃ ੫) ੩. ਸੰਗ੍ਯਾ- ਪਿਤਾ ਦਾ ਵਡਾ ਭਾਈ. ਤਾਤ.
nan
nan
ਚੁਫੇਰੇ ਘੁੰਮਣ ਵਾਲਾ. ਦੇਖੋ, ਤਵਾਯਫ.
ਸੰਗ੍ਯਾ- ਤਾਏ ਦੀ ਵਹੁਟੀ। ੨. ਵ੍ਯ- ਤੀਕ. ਤੋੜੀ. ਤਕ. "ਭਰਿਆ ਗਲ ਤਾਈ." (ਗਉ ਛੰਤ ਮਃ ੩) ੩. ਲਈ. ਵਾਸਤੇ. ਨਿਮਿੱਤ. "ਕੀਓ ਸੀਗਾਰੁ ਮਿਲਨ ਕੈ ਤਾਈ." (ਬਿਲਾ ਅਃ ਮਃ ੪) ੪. ਵਿ- ਤਅ਼ੱਲੁਕ਼. ਅਧੀਨ. "ਜੀਵਣੁ ਮਰਣਾ ਸਭੁ ਤੁਧੈ ਤਾਈ." (ਮਾਝ ਅਃ ਮਃ ੩) ੫. ਤਾਉ (ਆਂਚ) ਵਿੱਚ. "ਦਝਹਿ ਮਨਮੁਖ ਤਾਈ ਹੇ." (ਮਾਰੂ ਸੋਲਹੇ ਮਃ ੧)
ਤਪਾਇਆ ਜਾਂਦਾ. ਤਪਾਈਦਾ. "ਫਿਰ ਨਾਹੀ ਤਾਈਜਾ ਹੇ." (ਮਾਰੂ ਸੋਲਹੇ ਮਃ ੫) ੨. ਤਾਈ ਦੀ ਧੀ.
ਅ਼. [تائیِد] ਸੰਗ੍ਯਾ- ਐਦ (ਤ਼ਾਕਤ਼) ਪੁਚਾਉਣ ਦੀ ਕ੍ਰਿਯਾ. ਪੁਸ੍ਟੀ। ੨. ਸਹਾਇਤਾ. ਇਮਦਾਦ.
nan
nan
ਵਿ- ਤਾਏ ਦੇ. ਤਾਏ ਦੇ ਪੁਤ੍ਰ ਆਦਿ.
ਸੰਗ੍ਯਾ- ਇੱਕ ਜ਼ਰਬਫ਼ਤ (ਜਰੀ ਨਾਲ ਬੁਣਿਆਂ) ਕਪੜਾ, ਜਿਸ ਦਾ ਤਾਣਾ ਰੇਸ਼ਮ ਦਾ ਅਤੇ ਬਾਣਾ ਜ਼ਰੀ ਦੀ ਤਾਰਾਂ ਦਾ ਹੁੰਦਾ ਹੈ. "ਤਾਸ ਬਾਦਲਾ ਚਮਕ ਮਹਾਨੇ." (ਗੁਪ੍ਰਸੂ) ੨. ਸੰ. ਤ੍ਵੇਸ. ਵਿ- ਭਯੰਕਰ. ਡਰਾਵਣਾ. "ਤਾਸ ਨੇਜੇ ਢੁਲੈਂ ਘੋਰ ਬਾਜੇ ਬਜੈਂ ਰਾਮ ਲੀਨੇ ਦਲੈਂ ਆਨ ਢੂਕੇ." (ਰਾਮਾਵ) ੩. ਫ਼ਾ. ਅਤੇ ਅ਼. [طاس-تاس] ਸੰਗ੍ਯਾ- ਥਾਲ। ੪. ਪਿਆਲਾ. ਦੇਖੋ, ਫ੍ਰੈਂਚ tasse. ਪੱਛਮੀ ਪੰਜਾਬੀ ਵਿੱਚ ਪਿਆਲੇ ਨੂੰ ਟਾਸ ਆਖਦੇ ਹਨ। ੫. ਫ਼ਾ. [تاش] ਤਾਸ਼. ਸਾਥੀ. ਸੰਗੀ। ੬. ਹ਼ਿੱਸੇਦਾਰ। ੭. ਸ੍ਵਾਮੀ. ਮਾਲਿਕ. "ਦੁਖਭੰਜਨ ਗੁਣਤਾਸ." (ਬਾਵਨ) ੮. ਦੇਖੋ, ਤਾਸੁ। ੯. ਸਿੰਧੀ. ਪ੍ਯਾਸ. ਤ੍ਰਿਸਾ (ਤ੍ਰਿਖਾ) ੧੦. ਪੱਤਿਆਂ ਦੀ ਇੱਕ ਖੇਡ Playing- card. ਇਸ ਦੇ ਚਾਰ ਰੰਗ ਅਤੇ ੫੨ ਪੱਤੇ ਹੁੰਦੇ ਹਨ.