ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਫਰਿਸ਼ਤਾ.


ਦੇਖੋ, ਹਾਰੂੰ.


ਅ਼. [ہارون] Aaron. ਹਜਰਤ ਮੂਸਾ ਦਾ ਵਡਾ ਭਾਈ, ਜਿਸ ਦੀ ਗਿਣਤੀ ਨਬੀਆਂ ਵਿੱਚ ਹੈ. ਇਹ ਮੂਸਾ ਦੇ ਹੁਕਮਾਂ ਦੀ ਪੂਰੀ ਤਾਮੀਲ ਕਰਦਾ ਅਤੇ ਉਸ ਦਾ ਨਾਇਬ ਸੀ।#੨. ਹਜਰਤ ਈਸਾ ਦਾ ਮਾਮਾ, ਮੇਰੀ (ਮਰਯਮ) ਦਾ ਭਾਈ. ਇਹ ਹੰਨਾ ਦੇ ਉਦਰ ਤੋਂ ਇਮਰਾਨ ਦਾ ਪੁਤ੍ਰ ਸੀ. ਕਿਤਨਿਆਂ ਦਾ ਖਿਆਲ ਹੈ ਕਿ ਹਾਰੂੰ ਮੇਰੀ ਦਾ ਸੰਬੰਧ ਵਿੱਚ ਭਾਈ ਨਹੀਂ ਸੀ, ਕਿੰਤੂ ਇੱਕ ਪਵਿਤ੍ਰਾਤਮਾ ਪੁਰਖ ਧਰਮਭਾਈ ਸੀ।#੩. ਅੱਬਾਸਵੰਸ਼ੀ ਹਾਰੂੰ [ہاروُن الرشید] ਪੰਜਵਾਂ ਖ਼ਲੀਫ਼ਾ ਸੀ, ਜੋ ੨੦. ਮਾਰਚ ਸਨ ੭੬੩ ਨੂੰ ਪੈਦਾ ਹੋਇਆ ਅਤੇ ਆਪਣੇ ਬਾਪ ਮਹਦੀ ਦੇ ਮਰਣ ਪੁਰ ਸਨ ੭੮੬ ਵਿੱਚ ਬਗਦਾਦ ਦੀ ਗੱਦੀ ਤੇ ਬੈਠਾ. ਇਹ ਵਡਾ ਪ੍ਰਤਾਪੀ ਬਾਦਸ਼ਾਹ ਹੋਇਆ ਹੈ. ਇਸ ਦਾ ਦੇਹਾਂਤ ਖੁਰਾਸਾਨ ਵਿੱਚ ੨੪ ਮਾਰਚ ਸਨ ੮੦੯ ਨੂੰ ਹੋਇਆ. ਹਾਰੂੰ ਦਾ ਮਕਬਰਾ ਤੂਸ (ਮਸ਼ਹਦ) ਵਿੱਚ ਹੈ.#ਭਾਈ ਸੰਤੋਖ ਸਿੰਘ ਨੇ ਨਾਨਕ ਪ੍ਰਕਾਸ਼ ਉੱਤਰਾਰਧ ਦੇ ੧੬. ਵੇਂ ਅਧ੍ਯਾਯ ਵਿੱਚ ਹਾਰੂੰ ਨੂੰ ਕਾਰੂੰ ਦਾ ਭਾਈ ਲਿਖਿਆ ਹੈ ਜੋ ਗਲਤ ਹੈ, ਐਸੇ ਹੀ ਕਾਰੂੰ ਦੀ ਕਥਾ ਭੀ ਮਨਘੜਤ ਹੈ. ਦੇਖੋ, ਕਾਰੂੰ.


ਦੇਖੋ, ਹਾਰਾ। ੨. ਹਰਿਆ ਹੋਇਆ. "ਜੀਤੋ ਬੂਡੈ ਹਾਰੋ ਤਰੈ." (ਭੈਰ ਕਬੀਰ)


ਅ਼. [حال] ਹ਼ਾਲ. ਸੰਗ੍ਯਾ- ਵਰਤਮਾਨ ਕਾਲ। ੨. ਪ੍ਰੇਮ. ਪਿਆਰ. "ਭਏ ਗਲਤਾਨ ਹਾਲ." (ਨਟ ਮਃ ੪. ਪੜਤਾਲ) ੩. ਹਾਲਤ. ਦਸ਼ਾ. "ਹਰਿ ਬਿਸਰਤ ਹੋਵਤ ਏਹ ਹਾਲ." (ਗਉ ਥਿਤੀ ਮਃ ੫) "ਅਨਬੋਲਤ ਹੀ ਜਾਨਹੁ ਹਾਲ." (ਬਿਲਾ ਮਃ ੫) ੪. ਪ੍ਰੇਮ ਦੀ ਮਸਤੀ, ਜਿਸ ਵਿੱਚ ਸਰੀਰ ਦੀ ਸੁਧ ਨਾ ਰਹੇ. "ਖੇਲਤ ਖੇਲਤ ਹਾਲ ਕਰਿ." (ਸ. ਕਬੀਰ) ੫. ਅਹਵਾਲ. ਵ੍ਰਿੱਤਾਂਤ. "ਬਨਾਵੈ ਗ੍ਰੰਥ ਹਾਲ ਹੈ." (ਕ੍ਰਿਸਨਾਵ) ੬. ਦਰਹਾਲ (ਛੇਤੀ) ਦਾ ਸੰਖੇਪ. ਸ਼ੀਘ੍ਰ.


ਸੰਗ੍ਯਾ- ਹਾਲ ਦੁਹਾਈ। ੨. ਹਲਚਲੀ.


ਦੇਖੋ, ਹਲਚਲ। ੨. ਰਹਿਣ ਵਰਤਣ ਦੀ ਹਾਲਤ. ਦਸ਼ਾ ਅਤੇ ਆਚਰਣ. ਜਿਵੇਂ- ਉਸ ਦਾ ਕੀ ਹਾਲ ਚਾਲ ਹੈ? (ਲੋਕੋ)


ਅ਼. [حالت] ਹ਼ਾਲਤ. ਸੰਗ੍ਯਾ- ਦਸ਼ਾ.