ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਨਾ ਜੀਰਣ (ਪੁਰਾਣਾ) ਹੋਣ ਵਾਲਾ ਸੁਖ. ਨਿੱਤ ਨਵਾਂ ਆਨੰਦ. ਅਵਿਨਾਸ਼ੀ (ਅਕ੍ਸ਼੍ਯ) ਸੁਖ.


ਕ੍ਰਿ- ਜੋ ਨਾ ਸਹਾਰਿਆ ਜਾ ਸਕੇ ਉਸ ਨੂੰ ਸਹਾਰਣਾ. ਜੋ ਪਚਾਇਆ ਨਾ ਜਾਵੇ ਉਸ ਨੂੰ ਪਚਾਉਣਾ. "ਅਜਰ ਪਦ ਕੈਸੇ ਜਰਉ." (ਕਲਿ ਮਃ ੫)


ਦੇਖੋ, ਅਜਰ ਜਰਣਾ.


ਦੇਖੋ, ਫ਼ਰਿਸ਼ਤਾ. "ਅਜਰਾਈਲੁ ਫਰੇਸਤਾ ਤਿਲੁ ਪੀੜੈ ਘਾਣੀ."#(ਗਉ ਵਾਰ ੧. ਮਃ ੫)


ਇੱਕ ਪਿੰਡ, ਜੋ ਜਿਲਾ ਕਰਨਾਲ ਤਸੀਲ ਥਾਨੇਸਰ ਵਿੱਚ ਹੈ. ਇੱਥੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਗੁਰੁਦ੍ਵਾਰਾ ਹੈ.


ਸ. अजरामर. ਵਿ- ਬੁਢਾਪੇ ਅਤੇ ਮੌਤ ਤੋਂ ਰਹਿਤ। ੨. ਅਜਰ (ਦੇਵਤਿਆਂ) ਤੋਂ ਉੱਤਮ. ਸਰਵ ਦੇਵਪਤਿ. "ਤੂੰ ਅਜਰਾਵਰ ਅਮਰ ਤੂੰ." (ਮਾਰੂ ਅਃ ਮਃ ੧) ੩. ਸੰ. त्र्पजरावृत्- ਅਜਰਾਵ੍ਰਿਤ. ਰਾਹ ਵਿੱਚ ਫੈਲਿਆ ਹੋਇਆ. ਸੜਕ ਪੁਰ ਖਿੰਡਿਆ ਹੋਇਆ. "ਲੱਤਾਂ ਹੇਠ ਲਤਾੜੀਐ ਅਜਰਾਵਰ ਘਾਹੁ." (ਭਾਗੁ)


ਵਿ- ਜਲ ਰਹਿਤ. ਪਾਣੀ ਬਿਨਾ। ੨. ਅ਼. [اجل] ਸੰਗ੍ਯਾ- ਮੌਤ ਦਾ ਵੇਲਾ। ੩. ਮੌਤ। ੪. ਨਿਯਤ ਸਮਾਂ. ਮੁਕੱਰਰ ਵਕ਼ਤ। ੫. ਬਜ਼ੁਰਗ. ਵਡਾ। ੬. ਅ਼. [ازل] ਅਜ਼ਲ. ਆਰੰਭ। ੭. ਉਹ ਬੀਤਿਆ ਹੋਇਆ ਸਮਾਂ ਜਿਸ ਦੀ ਮਿਤਿ ਨਹੀਂ ਹੋ ਸਕਦੀ.