ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [خوگیِر] ਖ਼ੂਗੀਰ. ਸੰਗ੍ਯਾ- ਖ਼ੂ (ਪਸੀਨੇ) ਨੂੰ ਗੀਰ (ਫੜਨ ਵਾਲਾ) ਤਹਿਰੂ. ਕਾਠੀ ਹੇਠ ਲਗਿਆ ਨਮਦਾ ਅਥਵਾ ਜੀਨ ਹੇਠ ਪਾਉਣ ਦਾ ਵਸਤ੍ਰ. "ਤਿਨ ਕੇ ਤੁਰੇ ਜਨ ਖੁਰਗੀਰ ਸਭਿ ਪਵਿਤੁ ਹਹਿ." (ਵਾਰ ਸੋਰ ਮਃ ੪) "ਲਗ੍ਯੋ ਜੀਨ ਬੀਚੰ ਖੁਰਗੀਨੰ ਪਰੋਯੋ." (ਗੁਪ੍ਰਸੂ)


ਦੇਖੋ, ਖੁਰਚਨਾ। ੨. ਸੰਗ੍ਯਾ- ਖੁਰਚਕੇ ਕੱਢੀ ਹੋਈ ਅਥਵਾ ਪਕਾਈ ਹੋਈ ਵਸਤੁ. ਖਾਸ ਕਰਕੇ ਦੁੱਧ ਦੀ ਤਾਉੜੀ ਹੇਠ ਜਮਿਆ ਹੋਇਆ ਦੁੱਧ ਦਾ ਮਾਵਾ, ਅਤੇ ਕੜਾਹੀ ਵਿੱਚ ਪਕਾਇਆ ਦੁੱਧ ਦਾ ਖੋਆ. ਦੇਖੋ, ਖੋਆ.