ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਜਵ (ਚਾਲ) ਰਹਿਤ। ੨. ਨਿਰਬਲ। ੩. ਦੇਖੋ, ਅਜਬ। ੪. ਅ਼. [عضو] ਅ਼ਜਵ. ਅੰਗ.


ਸੰ. ਯਵਾਨਿਕਾ ਅਤੇ ਯਵਾਨੀ. ਸੰਗ੍ਯਾ- ਜਵਾਇਣ. ਇੱਕ ਸੋਏ ਦੀ ਕਿਸਮ ਦੀ ਔਖਧ, ਜੋ ਹਾਜਮੇ ਲਈ ਗੁਣਕਾਰੀ ਹੁੰਦੀ ਹੈ. "ਯਾਂਕੋ ਅਨੂਪਾਨ ਅਜਵਾਯਨ." (ਨਾਪ੍ਰ) ਦੇਖੋ, ਅਠਪਹਿਰੀ ਅਤੇ ਜਵਾਯਨ.


ਸੰਗ੍ਯਾ- ਅਜਾ (ਬਕਰੀ ਭੇਡਾਂ) ਦਾ ਝੁੰਡ.


ਸੰ. ਸੰਗ੍ਯਾ- ਬਕਰੀ. "ਅਜਾ ਭੋਗੰਤ ਕੰਦ ਮੂਲੰ." (ਸਹਸ ਮਃ ੫) ੨. ਮਾਇਆ। ੩. ਪ੍ਰਕ੍ਰਿਤਿ. "ਜਿਂਹ ਸੱਤਾ ਕੇ ਅਜਾ ਅਲੰਬਾ." (ਨਾਪ੍ਰ) ੪. ਵਿ- ਅਜਾਤ. ਜਨਮ ਰਹਿਤ. "ਅਜੈ ਹੈ, ਅਜਾ ਹੈ." (ਜਾਪੁ) ੫. ਇੱਕ ਵਰਣਿਕ ਛੰਦ. ਇਸ ਦਾ ਨਾਉਂ "ਅਜੰਨ" ਭੀ ਹੈ, ਲੱਛਣ- ਚਾਰ ਚਰਣ. ਪ੍ਰਤਿ ਚਰਣ, ਯ, ਰ, ਲ, ਗ. , , , .#ਉਦਾਹਰਣ-#ਅਜੀਤੇ ਜੀਤ ਜੀਤਕੈ।#ਅਭੀਰੀ ਭਾਜ ਭੀਰੁ ਹਨਐ।#ਸਿਧਾਰੇ ਚੀਨਰਾਜ ਪੈ।#ਸਖਈ ਸਰ੍‍ਬ ਸਾਥਕੈ। (ਕਲਕੀ)#੬. ਅ਼. [اعضا] ਅਅ਼ਜਾ. ਅੰਗਾਂ ਦੇ ਜੋੜ.


ਫ਼ਾ. [عجائِب] ਵਿ- ਅ਼ਜੀਬ ਅਤੇ ਅ਼ਜੀਬਹ ਦਾ ਬਹੁ ਵਚਨ. ਅਦਭੁਤ. ਅਚਰਜ. "ਅਜਾਇਬ ਬਿਭੂਤੇ." (ਜਾਪੁ) ੨. ਉਮਰ ਸ਼ਾਹ ਅਤੇ ਅਜਬ ਦਾ ਭਾਈ, ਗੁਰੂ ਅਰਜਨ ਦੇਵ ਦਾ ਪ੍ਰੇਮੀ ਸਿੱਖ, ਦੇਖੋ, ਅਜਬ.


ਦੇਖੋ, ਉਦਯ ਸਿੰਘ.


ਬੇਫਾਇਦਾ. ਨਿਕੰਮਾ. ਦੇਖੋ, ਅਜਾਇ. "ਮਨਮੁਖ ਕਰਮ ਕਰੈ ਅਜਾਈ." (ਪ੍ਰਭਾ ਅਃ ਮਃ ੫)#੨. ਕੁਥਾਂ. "ਭੂਲਾ ਫਿਰੈ ਅਜਾਈ." (ਪ੍ਰਭਾ ਮਃ ੧)