ਸੰਗ੍ਯਾ- ਬਕਰੀ ਦਾ ਪੁੱਤ- ਬਕਰਾ. ਛਾਗ। ੨. ਰਾਜਾ ਅਜ ਦਾ ਪੁਤ੍ਰ ਦਸ਼ਰਥ. "ਅਜਾਨੰਦ ਜੂਕੋ ਸਤੋਂ ਲੋਕ ਜਾਨੈ." (ਚਰਿਤ੍ਰ ੧੦੨)
ਵਿ- ਜੋ ਜਾਪ ਵਿੱਚ ਨਾ ਆ ਸਕੇ. ਜਿਸ ਦਾ ਕੋਈ ਜਾਪ ਨਾ ਹੋਵੇ. "ਜਾਪ ਕੇ ਕਿਯੇ ਤੇ ਜੌਪੈ ਪਾਯਤ ਅਜਾਪ ਦੇਵ." (ਅਕਾਲ)
ਵਿ- ਜੋ ਜਪ ਵਿੱਚ ਨਹੀਂ ਆ ਸਕਦਾ, ਉਸ ਕਰਤਾਰ ਦਾ ਜਾਪ। ੨. ਦੇਖੋ, ਅਜਪਾ ਜਾਪ. "ਅਜਾਪ ਜਾਪ ਜਾਪਹੀਂ." (ਸੂਰਜਾਵ)
ਮਹਾਂਪੁਰਖ ਬਾਬਾ ਅਜਾਪਾਲ ਸਿੰਘ ਸਾਹਿਬ ਕੌਨ ਸਨ, ਕਿਸ ਵੰਸ਼ ਅਤੇ ਨਗਰ ਵਿੱਚ ਪ੍ਰਗਟੇ, ਇਸ ਦਾ ਕਿਸੇ ਨੂੰ ਪਤਾ ਨਹੀਂ. ਇਹ ਮਹਾਂਪ੍ਰਤਾਪੀ ਸ਼ਸਤ੍ਰ ਵਿਦ੍ਯਾ ਦੇ ਆਚਾਰਯ, ਨਾਮ ਦੇ ਰਸੀਏ ਤਪ ਦੀ ਮੂਰਤੀ ਹੋਏ ਹਨ. ਸੰਮਤ ੧੮੧੨ ਵਿੱਚ ਰਾਜਪੂਤਾਨੇ ਦੇ ਭਾਦਰਾ ਨਗਰ ਵਿੱਚ ਕਿਸੇ ਰਾਜਪੂਤ ਰਈਸ ਦੀ ਸਹਾਯਤਾ ਕਰਨੀ ਅਤੇ ਜੀਂਦ ਪਟਿਆਲੇ ਪਾਸ ਜੰਗਲ ਵਿੱਚ ਨਿਵਾਸ ਕਰਨਾ ਸੁਣਿਆ ਗਿਆ ਹੈ, ਪਰ ਪੂਰੀ ਕਥਾ ਨਹੀਂ ਮਿਲਦੀਃ#ਬਾਬਾ ਜੀ ਨੇ ਸੰਮਤ ੧੮੩੦ ਵਿੱਚ ਨਾਭੇ ਕੋਲ ਇੱਕ ਝਿੜੀ ਵਿੱਚ ਨਿਵਾਸ ਕੀਤਾ, ਜਿੱਥੇ ਉਹ ਪਰਲੋਕ ਗਮਨ ਤੀਕ¹ ਰਹੇ. ਇੱਥੇ ਰਹਿਕੇ ਆਪ ਨੇ ਸਿੱਖ ਧਰਮ ਅਤੇ ਸ਼ਸਤ੍ਰ ਵਿਦ੍ਯਾ ਦਾ ਪੂਰਣ ਪ੍ਰਚਾਰ ਕੀਤਾ. ਬਾਬਾ ਜੀ ਦੇ ਅਦਭੁਤ ਸ਼ਸਤ੍ਰਾਂ ਦਾ ਹੁਣ ਭੀ ਗੁਰੁਦ੍ਵਾਰੇ ਦਰਸ਼ਨ ਹੁੰਦਾ ਹੈ. ਇਨ੍ਹਾਂ ਦੇ ਪਰਮ ਭਗਤ ਬਾਬਾ ਸਰੂਪ ਸਿੰਘ ਜੀ ਜੋ ਮੇਰੇ (ਗ੍ਰੰਥਕਰਤਾ ਦੇ) ਬਜ਼ੁਰਗ ਹੋਏ ਹਨ, ਬਾਬਾ ਜੀ ਦੇ ਪਰਲੋਕ ਗਮਨ ਪਿੱਛੋਂ ਗੁਰੁਦ੍ਵਾਰੇ ਦੇ ਮਹੰਤ ਥਾਪੇ ਗਏ. ਦੇਖੋ, ਸਰੂਪ ਸਿੰਘ ਬਾਬਾ.
ਸੰਗ੍ਯਾ- ਬਕਰੀ ਦਾ ਫਲ (ਪੁਤ੍ਰ). ਬਕਰਾ. (ਗੁਵਿ ੧੦)
ਅ਼. [عذاب] ਅ਼ਜਾਬ. ਸੰਗ੍ਯਾ- ਦੁੱਖ। ੨. ਵਿਪਦਾ. ਮੁਸੀਬਤ। ੩. ਨਰਕ ਦੀ ਤਾੜਨਾ. "ਤੋਬਾ ਪੁਕਾਰੈ ਜੋ ਪਾਵੈ ਅਜਾਬ. "ਪਿਖ ਸ਼ਾਹ ਅਜਾਬ." (ਗੁਪ੍ਰਸੂ) "ਸ਼ਬਦ ਰਬਾਬੀ ਰਾਗ ਅਜਾਬ." (ਗੁਪ੍ਰਸੂ)
nan
ਅ਼. [عُجاب] ਉ਼ਜਾਬ. ਵਿ- ਅ਼ਜਬ. ਅਦਭੁਤ. "ਅਵਿਲੋਕਤ ਹੈ ਨਿਜ ਰੂਪ ਅਜਾਬਾ." (ਨਾਪ੍ਰ) ਦੇਖੋ, ਅਜਾਇਬ.
ਅਜ (ਜਨਮ ਰਹਿਤ) ਅਮਰ (ਮਰਣ ਰਹਿਤ)
nan
nan
ਸੰਗ੍ਯਾ- ਕਨੌਜ ਦੇਸ਼ ਦਾ ਇੱਕ ਦੁਰਾਚਾਰੀ ਬ੍ਰਾਹਮਣ, ਜਿਸ ਨੇ ਇੱਕ ਵੇਸ਼੍ਯਾ ਨਾਲ ਵਿਆਹ ਕੀਤਾ ਸੀ, ਜਿਸ ਦੇ ਉਦਰ ਤੋਂ ਦਸ਼ ਪੁਤ੍ਰ ਹੋਏ. ਭਗਤਮਾਲ ਅਤੇ ਭਾਗਵਤ ਵਿੱਚ ਕਥਾ ਹੈ ਕਿ ਛੋਟੇ ਪੁਤ੍ਰ ਦਾ ਨਾਉਂ ਨਾਰਾਯਣ ਹੋਣ ਕਰਕੇ ਅਜਾਮਿਲ ਨਾਰਾਯਣ ਦਾ ਭਗਤ ਹੋਕੇ ਮੁਕਤਿ ਦਾ ਅਧਿਕਾਰੀ ਬਣਿਆ.¹ "ਬਿਆਧ ਅਜਾਮਲੁ ਤਾਰੀਅਲੇ." (ਗਉ ਨਾਮਦਵੇ)