nan
ਅ਼. [تاخیِر] ਸੰਗ੍ਯਾ- ਅਖ਼ਰ (ਪਿੱਛੇ ਹਟਣ) ਦਾ ਭਾਵ. ਦੇਰੀ. ਢਿੱਲ.
ਸੰਗ੍ਯਾ- ਤਾਗਾ. ਡੋਰਾ। ੨. ਭਾਵ- ਜਨੇਊ. "ਛੂਰੀ ਵਗਾਇਨਿ ਤਿਨ ਗਲਿ ਤਾਗ." (ਵਾਰ ਆਸਾ)
ਸੰਗ੍ਯਾ- ਤਾਗਿਆਂ ਦੀ ਗੁੰਦੀ ਹੋਈ ਜਾਲੀ, ਜੋ ਪੰਛੀ ਦੇ ਪਿੰਜਰੇ ਉੱਪਰ ਪਾਈਦੀ ਹੈ। ੨. ਤੜਾਗੀ। ੩. ਫ਼ਾ. [تغاری] ਤਗ਼ਾਰੀ. ਮਿੱਟੀ ਦੀ ਥਾਲੀ ਅਥਵਾ ਪਰਾਤ. ਸਾਨ੍ਹਕੀ.
ਕਟਿਸੂਤ੍ਰ. ਦੇਖੋ, ਤੜਾਗੀ.
ਸੰਗ੍ਯਾ- ਡੋਰਾ. ਤੰਤੁ. ਧਾਗਾ. "ਖਿੰਥਾ ਜਲਿ ਕੋਇਲਾ ਭਈ ਤਾਗੇ ਆਂਚ ਨ ਲਾਗ." (ਸ. ਕਬੀਰ) ਇਸ ਥਾਂ ਖਿੰਥਾ ਦੇਹ ਹੈ. ਚੇਤਨਸੱਤਾ ਤਾਗਾ ਹੈ. ੨. ਸੰ. तज्ञ- ਤਗ੍ਯ. ਵਿ- ਤਤ੍ਵਗ੍ਯ. ਤਤ੍ਵ ਦੇ ਜਾਣਨ ਵਾਲਾ "ਜਿਸਹਿ ਧਿਆਇਆ ਪਾਰਬ੍ਰਹਮ ਸੋ ਕਲਿ ਮਹਿ ਤਾਗਾ." (ਵਾਰ ਰਾਮ ੨. ਮਃ ੫) ੩. ਗ੍ਯਾਨੀ. ਗ੍ਯਾਤਾ "ਸਗਲ ਘਟਾ ਮਹਿ ਤਾਗਾ." (ਧਨਾ ਮਃ ੫) ਇਸ ਥਾਂ ਗ੍ਯਾਤਾ ਤੋਂ ਭਾਵ ਅੰਤਰਯਾਮੀ ਕਰਤਾਰ ਹੈ। ੪. ਤੁਗਣਾ ਦਾ ਭੂਤਕਾਲ. ਤੁਗਿਆ ਨਿਭਿਆ.
ਦੇਖੋ, ਤਾਕੀਦ.
ਸੰਗ੍ਯਾ- ਕੱਚ ਆਦਿ ਦੀ ਲਾਗ ਵਾਲਾ ਤਾਗਾ ਹੈ ਜਿਸ ਦੇ ਪਾਸ, ਐਸਾ ਚੋਰ. ਇਸ ਤਾਗੇ ਨਾਲ ਜੰਦ੍ਰਾ ਬੇੜੀ ਆਦਿ ਆਸਾਨੀ ਨਾਲ ਕੱਟਿਆ ਜਾ ਸਕਦਾ ਹੈ.