ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [ازاں] ਵ੍ਯ- ਅਜ਼- ਆਂ. ਉਸ ਤੋਂ. ਉਸ ਸੇ. ਓਸ ਥੀਂ। ੨. ਉਸ ਵਾਸਤੇ. ਉਸ ਲਈ.


ਸਿੰਧੀ- ਅਜਾਯੋ. ਅ਼. [ضائِع] ਜਾਇਅ਼. ਵਿ- ਨਿਸਫਲ. ਬੇਫਾਇਦਾ. ਵ੍ਯਰਥ. "ਮੂੰਡਾ ਮੂੰਡ ਅਜਾਇ." (ਸ. ਕਬੀਰ)#"ਸੋ ਦਿਨ ਜਾਤ ਅਜਾਏ." (ਗਉ ਮਃ ੫) ੨. ਅਜਾਤ. ਅਜਨਮ. "ਅਜਾਇ ਜਰਾਬਿਨ." (ਸਵੈਯੇ ੩੩) ੩. ਜਿਸ ਦੀ ਕੋਈ ਜਾਯ (ਥਾਂ) ਨਹੀਂ. ਖ਼ਾਸ ਥਾਂ ਨਾ ਰਹਿਣ ਵਾਲਾ। "ਨਮਸਤੰ ਅਜਾਏ." (ਜਾਪੁ)


ਵਿ- ਜੋ ਜਿੱਤਿਆ ਨਹੀਂ ਗਿਆ. ਅਜੀਤ. ਅਪਰਾਜਿਤ.


ਇਹ ਪਿੰਡ ਰਿਆਸਤ ਫਰੀਦਕੋਟ (ਤਸੀਲ ਥਾਣਾ ਕੋਟਕਪੂਰਾ) ਵਿੱਚ ਹੈ. ਪਿੰਡ ਤੋਂ ਦੱਖਣ ਵੱਲ ਇੱਕ ਫਰਲਾਂਗ ਦੇ ਕਰੀਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰੁਦ੍ਵਾਰਾ ਹੈ. ਸਤਿਗੁਰੂ ਜੀ ਨੇ ਇੱਥੇ ਠਹਿਰਕੇ ਦਸਤਾਰਾ ਸਜਾਇਆ ਹੈ. ਹੁਣ ਕੇਵਲ ਮੰਜੀ ਸਾਹਿਬ ਹੈ, ਹੋਰ ਇਮਾਰਤ ਕੁਝ ਨਹੀਂ. ਇਸ ਅਸਥਾਨ ਨੂੰ "ਗੁਰੂ ਸਰ" ਭੀ ਆਖਦੇ ਹਨ.#ਰੇਲਵੇ ਸਟੇਸ਼ਨ "ਰੁਮਾਣਾ ਅਲਬੇਲ ਸਿੰਘ" ਤੋਂ ੨. ਮੀਲ ਦੇ ਕਰੀਬ ਚੜ੍ਹਦੇ ਵੱਲ ਹੈ.


ਪੱਖੋ ਪਿੰਡ (ਜਿਲਾ ਗੁਰਦਾਸਪੁਰ) ਦਾ ਚੌਧਰੀ ਰੰਧਾਵਾ ਜੱਟ, ਜੋ ਗੁਰੂ ਨਾਨਕ ਦੇਵ ਦਾ ਸਿੱਖ ਹੋਕੇ ਆਤਮਗ੍ਯਾਨ ਨੂੰ ਪ੍ਰਾਪਤ ਹੋਇਆ. ਜਨਮਸਾਖੀਆਂ ਵਿੱਚ ਇਸ ਨਾਲ ਹੋਈ ਗੋਸਟਿ ਵਿਸਤਾਰ ਨਾਲ ਲਿਖੀ ਹੈ.


ਸੰ. अजितेन्दि्रय- ਅਜਿਤੇਂਦ੍ਰਿਯ. ਵਿ- ਇੰਦ੍ਰੀਆਂ ਨੂੰ ਨਾ ਜਿੱਤਣ ਵਾਲਾ, ਜਿਸ ਨੇ ਇੰਦ੍ਰੀਆਂ ਵਸ਼ ਨਹੀਂ ਕੀਤੀਆਂ.


ਸੰ. ਸੰਗ੍ਯਾ- ਖੱਲ. ਤੁਚਾ। ੨. ਬਕਰੇ ਦੀ ਖੱਲ। ੩. ਹਰਨ (ਹਰਿਣ) ਦੀ ਖੱਲ.


ਸੰ. ਸੰਗ੍ਯਾ- ਆਂਗਨ. ਵੇੜ੍ਹਾ. ਸਹਨ। ੨. ਪੌਣ. ਹਵਾ। ੩. ਦੇਹ. ਸ਼ਰੀਰ। ੪. ਡੱਡੂ. ਮੇਂਡਕ.


ਵ੍ਯ- ਸੰਬੋਧਨ. ਅਦਬ ਨਾਲ ਬੁਲਾਉਣ ਦਾ ਸ਼ਬਦ.