ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਤਾਗਾ ਦਾ ਬਹੁਵਚਨ. ਦੇਖੋ ਤਾਗਾ। ੨. ਤਗ੍ਯ (ਤਤ੍ਵਗ੍ਯਾਤਾ) ਹੋਏ. "ਸਦਾ ਹਰਿਜਨ ਤਾਗੇ." (ਆਸਾ ਛੰਤ ਮਃ ੫) ਸ ਤੁਗੇ. ਨਿਭੇ.


ਤਗ੍ਯ- ਹੋਵੋ. ਜਾਣਨ ਵਾਲੇ ਬਣੋ. "ਕਾਲ ਜਾਲ ਤੇ ਤਾਗੋ." (ਹਜਾਰੇ ੧੦) ੨. ਤੁਗੋ. ਨਿਭੋ.


ਸਰਵ- ਤਿਸ ਦੀ. ਉਸ ਦੀ. ਕਹਿਤ ਨਾਮਦੇਉ ਤਾਚੀ ਆਣਿ." (ਸਾਰ) ੨. ਦੇਖੋ, ਤਚੀ.


ਸਰਵ- ਉਸ ਦੇ. ਤਿਸ ਦੇ. "ਹਮ ਵਣਜਾਰੇ ਹਹਿ ਤਾਚੇ." (ਗਉ ਮਃ ੪) ੨. ਤਿਸ ਤੋਂ. ਉਸ ਤੋਂ. "ਤਾਚੇ ਹੰਸਾ ਸਗਲੇ ਜਨਾ." (ਧਨਾ ਨਾਮਦੇਵ) ੩. ਕ੍ਰਿ. ਵਿ- ਤਾਂਤੇ. ਇਸ ਲਈ. "ਤਾਚੇ ਮੋਹਿ ਜਾਪੀਅਲੇ ਰਾਮਚੇ ਨਾਮੰ." (ਧਨਾ ਤ੍ਰਿਲੋਚਨ)


ਤਿਸ ਦਾ. ਉਸ ਦਾ। ੨. ਉਸ ਨੂੰ. "ਤਾਚੋ ਮਾਰਗ ਨਾਹੀ." (ਆਸਾ ਧੰਨਾ)


ਤਕ੍ਸ਼੍‍ਕ (ਤੱਛਕ) ਦੀ ਕੰਨ੍ਯਾ। ੨. ਸੰ. ਤ੍ਵਾਸਟ੍ਰੀ. ਤ੍ਵਸ੍ਟਾ (ਵਿਸ਼੍ਵਕਰਮਾ) ਦੀ. "ਕੈ ਇਹ ਕਿੰਨਰ ਕੀ ਦੁਹਿਤਾ ਕਿਧੌਂ ਨਾਗਨ ਕੀ ਕਿਧੌਂ ਹੈ ਇਹ ਤਾਛੀ." (ਕ੍ਰਿਸਨਾਵ)


ਅ਼. [تاج] ਸੰਗ੍ਯਾ. ਮੁਕੁਟ. ਬਾਦਸ਼ਾਹ ਦੇ ਸਿਰ ਦਾ ਭੂਸਣ. "ਤਾਜ ਕੁਲਹ ਸਿਰਿ ਛਤ੍ਰ ਬਨਾਵਉ." (ਗਉ ਅਃ ਮਃ ੧) ੨. ਦੇਖੋ, ਸ਼ਾਹਜਹਾਂ.