ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵ ਅੱਖਰ. "ਵਾਵਾ ਵਾਹੀ ਜਾਨੀਐ." (ਬਾਵਨ) ੨. ਵ ਦਾ ਉੱਚਾਰਣ. ਵਕਾਰ.


ਅ਼. [واویلا] ਹਾਇ ਦੁਹਾਈ. ਦੁਖਭਰੀ ਪੁਕਾਰ.


ਦੇਖੋ, ਬਾੜ.


ਦੇਖੋ, ਬਾੜ.


ਦੇਖੋ. ਬਾੜਨਾ."ਗੁਰਿ ਅੰਦਰਿ ਵਾੜਾ." (ਵਾਰ ਮਾਰੂ ੨. ਮਃ ੫) ਬਾਹਰ ਜਾਂਦੇ ਮਨ ਨੂੰ ਅੰਦਰ ਠਹਿਰਾਇਆ.


ਵਿ- ਵੜਵਾ (ਘੋੜੀ) ਨਾਲ ਹੈ ਜਿਸ ਦਾ ਸੰਬੰਧ। ੨. ਸੰਗ੍ਯਾ- ਵੜਵਾ ਅਗਨਿ.¹


ਦੇਖੋ, ਬਾੜਾ.


ਸੰਗ੍ਯਾ- ਵਾਟਿਕਾ. ਬਗੀਚਾ. "ਨਾਨਕ ਫੁਲਾ ਸੰਦੀ ਵਾੜਿ." (ਵਾਰ ਮਾਰੂ ੨. ਮਃ ੫) ੨. ਵਾੜ. "ਤੈ ਸਹਿ ਦਿਤੀ ਵਾੜਿ, ਨਾਨਕ ਖੇਤੁ ਨ ਛਿਜਈ." (ਵਾਰ ਗੂਜ ੨. ਮਃ ੫) ੩. ਕ੍ਰਿ. ਵਿ- ਵਾੜਕੇ.


ਵਾਟਿਕਾ. ਬਗੀਚਾ. "ਇਹੁ ਜਗੁ ਵਾੜੀ. ਮੇਰਾ ਪ੍ਰਭੁ ਮਾਲੀ." (ਮਾਝ ਅਃ ਮਃ ੩)


ਸੰਗ੍ਯਾ- ਵਾਯੁ. ਬਾਉਲੀ. ਪੌੜੀਦਾਰ ਖੂਹ। ੨. ਸਰਵ- ਉਸ. ਤਿਸ. "ਸੁ ਵਾਂ ਤੁੱਲ ਦੂਜੇ ਬਿਧਾਤੈ ਨ ਸਾਜਾ." (ਚਰਿਤ੍ਰ ੨੮੬) ੩. ਦੇਖੋ, ਝਾੜਸਾਹਿਬ ੨। ੪. ਦੇਖੋ, ਤਾਰਾਸਿੰਘ। ੫. ਹਾਂ. ਜਿਵੇਂ- ਮੈ ਤੈਨੂੰ ਪਿਆਰ ਕਰਨਾ ਵਾਂ.