ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਵਿ- ਰਸ ਵਾਲਾ. "ਨਾਨਕ ਰੰਗਿ ਰਸਾਲਾ ਜੀਉ." (ਮਾਝ ਮਃ ੫) ੨. ਰਸ ਆਲਯ. ਰਸ ਦਾ ਘਰ. ਪ੍ਰੇਮ ਦਾ ਨਿਵਾਸ. "ਰਤੇ ਤੇਰੇ ਭਗਤ ਰਸਾਲੇ." (ਜਪੁ) ੩. ਅ਼. [رسالہ] ਰਿਸਾਲਾ. ਵਿ- ਭੇਜਿਆ ਹੋਇਆ। ੪. ਸੰਗ੍ਯਾ- ਘੁੜਚੜ੍ਹੀ ਫ਼ੌਜ. ਅਸ਼੍ਵਸੈਨਾ। ੫. ਭੇਜੀ ਹੋਈ ਵਸਤ। ੬. ਰਿਸਾਲਹ. ਛੋਟੀ ਕਿਤਾਬ Pamphlet ੭. ਸੰ. ਦੁੱਬ। ੮. ਦਾਖ। ੯. ਜੀਭ.
ਦੇਖੋ, ਰਸਾਲ. "ਬੇਣੁ ਰਸਾਲੁ ਵਜਾਇਆ." (ਮਾਰੂ ਸੋਲਹੇ ਮਃ ੧)
ਸ਼ਾਲਿਵਾਹਨ ਦਾ ਪੁਤ੍ਰ ਅਤੇ ਪੂਰਨ ਦਾ ਭਾਈ, ਜੋ ਸਿਆਲਕੋਟ ਵਿੱਚ ਰਾਜ ਕਰਦਾ ਸੀ. ਗੱਖਰਾਂ ਦੇ ਰਾਜਾ ਹੂਡੀ ਨੇ ਇਸ ਨੂੰ ਫਤੇ ਕਰਕੇ ਇਸ ਦੀ ਪੁਤ੍ਰੀ ਵਿਆਹੀ. ਦੇਖੋ, ਸ਼ਾਲਿਬਾਹਨ ਅਤੇ ਪੂਰਨ ੨.
ਰਸਾਲਾ ਦਾ ਬਹੁਵਚਨ. ਦੇਖੋ, ਰਸਾਲਾ ੨. ਅਤੇ ੪.
ਰਸ- ਆਲੇਬਨ. ਦੇਖੋ, ਆਲੰਬਨ ਵਿਭਾਵ ਅਤੇ ਭਾਵ ੧੪.