ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [عظیِم] ਅ਼ਜੀਮ. ਵਿ- ਵਡਾ. ਮਹਾਨ. "ਹਰੀਫੁਲ ਅਜੀਮੈ." (ਜਾਪੁ) ਮੁਕ਼ਾਬਲਾ ਕਰਨ ਵਾਲਿਆਂ ਤੋਂ ਵਡਾ ਹੈ. ਭਾਵ- ਸਭ ਤੋਂ ਬਲਵਾਨ ਹੈ.


ਦੇਖੋ, ਪਟਨਾ.


ਅ਼. [عظیِم اُلّشان] ਅ਼ਜੀਮੁੱਸ਼ਾਨ. ਵਿ- ਵਡੇ ਪ੍ਰਭਾਵ ਵਾਲਾ. ਵਡੀ ਸ਼ੋਭਾ ਵਾਲਾ.


ਸੰ. अजीरी- ਅਜੀਰ੍‍ਣ. ਵਿ- ਜੋ ਪੁਰਾਣਾ ਨਾ ਹੋਵੇ। ੨. ਸੰਗ੍ਯਾ- ਜਦ ਖਾਧਾ ਭੋਜਨ, ਜੀਰਣ ਨਹੀਂ ਹੁੰਦਾ (ਪਚਦਾ ਨਹੀਂ), ਉਸ ਨੂੰ ਅਜੀਰਣ ਅਥਵਾ ਮੰਦਾਗਨਿ ਰੋਗ ਆਖਦੇ ਹਨ. [سوُاءہضم] ਸੂਏ ਹਜਮ. ਅੰ. Dyspepsia. ਬਦਹਜਮੀ. ਬਹੁਤ ਖਾਣਾ, ਖਾਧੇ ਉੱਪਰ ਖਾਣਾ, ਭਰੇ ਪੇਟ ਕਰੜੀ ਮਿਹਨਤ ਕਰਨੀ, ਵੇਲੇ ਸਿਰ ਨਾ ਸੌਣਾ, ਸ਼ੋਕ ਦਾ ਹੋਣਾ, ਭੋਜਨ ਖਾਕੇ ਪਾਣੀ ਵਿਚ ਤਰਣਾ ਆਦਿ ਕਾਰਣਾਂ ਤੋਂ ਇਹ ਰੋਗ ਹੁੰਦਾ ਹੈ. ਅਨਪਚ ਦੇ ਰੋਗੀ ਨੂੰ ਲੰਘਨ ਕਰਨਾ ਹੱਛਾ ਹੈ. ਹਿੰਗ, ਤ੍ਰਿਕੁਟਾ, ਸੇਂਧਾ ਨਮਕ, ਸਿਰਕੇ ਵਿੱਚ ਪੀਹਕੇ ਨਾਭੀ ਉੱਪਰ ਲੇਪ ਕਰਨਾ ਲਾਭਦਾਇਕ ਹੈ.#ਕਾਲਾ ਜੀਰਾ, ਧਨੀਏ ਦੇ ਚਾਉਲ, ਮਘਾਂ, ਕਾਲੀ ਮਿਰਚਾਂ, ਸੁੰਢ, ਪਤ੍ਰਜ, ਸੌਂਫ ਦੇ ਚਾਉਲ, ਪਿੱਪਲਾਮੂਲ, ਚਿਤ੍ਰਾ, ਕਚੂਰ, ਜੰਗ ਹਰੜ, ਅੰਬਲਬੇਦ, ਇਲਾਚੀਆਂ, ਦੇਸੀ ਲੂਣ, ਕਾਲਾਲੂਣ, ਇਹ ਸਭ ਸਮ ਭਾਗ ਲੈ ਕੇ ਚੂਰਣ ਬਣਾਓ. ਡੇਢ ਅਥਵਾ ਦੋ ਮਾਸ਼ੇ ਦਿਨ ਵਿੱਚ ਦੋ ਵਾਰ ਜਲ ਨਾਲ ਫੱਕੀ ਲੈਣ ਤੋਂ ਅਜੀਰਣ ਰੋਗ ਹਟ ਜਾਂਦਾ ਹੈ.


ਵਿ- ਜੀਵਨਸੱਤਾ ਬਿਨਾ. ਜੜ੍ਹ।#੨. ਸੰਗ੍ਯਾ- ਜੜ੍ਹ ਪਦਾਰਥ.


ਫ਼ਾ. [ازیِں] ਅਜ਼- ਈਂ. ਵ੍ਯ- ਇਸ ਤੋਂ. ਇਸ ਥਾਂ ਤੋਂ.


ਕ੍ਰਿ. ਵਿ- ਅਦ੍ਯ. ਅੱਜ. ਆਜ. "ਅਜੁ ਨ ਸੁਤੀ ਕੰਤ ਸਿਉ." (ਸ. ਫਰੀਦ) ਭਾਵ- ਇਸ ਮਨੁੱਖ ਦੇਹ ਵਿੱਚ.