ਦੇਖੋ, ਗਿਰਹਾ। ੨. ਸੰ. ਇੰਦ੍ਰ, ਜੋ ਵਜ੍ਰ ਨਾਲ ਗਿਰਿ (ਪਹਾੜਾਂ) ਨੂੰ ਚੂਰਣ ਕਰਦਾ ਹੈ। ੩. ਵਜ੍ਰ.
ਸੰਗ੍ਯਾ- ਪਾਰਵਤੀ, ਜੋ ਹਿਮਾਲਯ ਗਿਰਿ ਦੀ ਪੁਤ੍ਰੀ ਹੈ. "ਬੈਠ ਤਬੈ ਗਿਰਿਜਾ ਅਰੁ ਦੇਵਨ ਬੁੱਧਿ ਇਹੈ ਮਨ ਮੱਧ ਵ਼ਿਚਾਰੀ." (ਚੰਡੀ ੧) ੨. ਗੰਗਾ ਗਿਰਿਜਾ ਪ੍ਰਿਥਮ ਕਹਿ ਪੁਤ੍ਰ ਸਬਦ ਪੁਨ ਦੇਹੁ." (ਸਨਾਮਾ)
nan
ਪਾਰਵਤੀ ਦਾ ਪੁਤ੍ਰ ਗਣੇਸ਼। ੨. ਕਾਰਤਿਕੇਯ. ਖੜਾਨਨ। ੩. ਗੰਗਾ ਦਾ ਪੁਤ੍ਰ ਭੀਸਮ. (ਸਨਾਮਾ)
ਪਾਰਵਤੀ ਦਾ ਭਰਤਾ ਸ਼ਿਵ.
ਦੇਖੋ, ਗਿਰਿਜਾਸੁਤ। ੨. ਸ਼ਸਤ੍ਰਨਾਮਮਾਲਾ ਅਨੁਸਾਰ ਭੀਸਮਪਿਤਾਮਾ, ਜੋ ਗਿਰਿਜਾ (ਗੰਗਾ) ਦਾ ਪੁਤ੍ਰ ਹੈ, ਗਿਰਿਜਾ ੨.
nan
ਗੋਵਰਧਨ ਗਿਰਿ (ਪਹਾੜ) ਦੇ ਉਠਾਉਣ ਵਾਲੇ ਕ੍ਰਿਸਨ ਜੀ. ਭਾਗਵਤ ਵਿੱਚ ਲੇਖ ਹੈ ਕਿ ਗੋਪ, ਇੰਦ੍ਰ ਦੀ ਪੂਜਾ ਹਰ ਸਾਲ ਕਰਦੇ ਸਨ, ਕ੍ਰਿਸਨ ਜੀ ਨੇ ਇੰਦ੍ਰ ਦੀ ਪੂਜਾ ਕਰਣੋਂ ਸਭ ਨੂੰ ਰੋਕ ਦਿੱਤਾ. ਇਸ ਪੁਰ ਇੰਦ੍ਰ ਨੇ ਕ੍ਰੋਧ ਕਰਕੇ ਬੱਦਲਾਂ ਨੂੰ ਹੁਕਮ ਦਿੱਤਾ ਕਿ ਮੂਸਲਧਾਰ ਵਰਖਾ ਕਰਕੇ ਗੋਪਾਂ ਦੇ ਪਿੰਡ ਪਸ਼ੂ ਸਭ ਰੋੜ੍ਹ ਦਿਓ. ਜਦ ਗਵਾਲੇ ਵਰਖਾ ਤੋਂ ਤੰਗ ਆ ਗਏ ਅਤੇ ਘਰ ਪਾਣੀ ਨਾਲ ਡੁਬਦੇ ਦੇਖੇ, ਤਦ ਕ੍ਰਿਸਨ ਜੀ ਨੇ ਗੋਵਰਧਨ ਪਹਾੜ ਉਂਗਲ ਤੇ ਛਤਰੀ ਦੀ ਤਰ੍ਹਾਂ ਉਠਾਕੇ ਸਭ ਨੂੰ ਇੰਦ੍ਰ ਦੇ ਕ੍ਰੋਧ ਤੋਂ ਬਚਾਇਆ। ੨. ਕਰਤਾਰ, ਜੋ ਸਾਰੇ ਪਹਾੜਾਂ ਨੂੰ ਧਾਰਣ ਕਰ ਰਿਹਾ ਹੈ। ੩. ਦੋਖੋ, ਗਿਰਿਧਾਰੀ ਲਾਲ. ੪. ਗਿਰਿਧਰ ਕਵਿਰਾਯ, ਜੋ ਈਸਵੀ ਉਨੀਹਵੀਂ ਸਦੀ ਵਿੱਚ ਹੋਇਆ ਹੈ. ਇਸ ਦਾ ਅਸਲ ਨਾਉਂ 'ਹਰਿਦਾਸ' ਸੀ. ਇਹ ਉਦਾਸੀਨ ਸਾਧੂ ਬਹੁਤ ਵਿਰਕਤ ਅਤੇ ਵਿਦ੍ਵਾਨ ਸੀ. ਗਿਰਿਧਰ ਦੇ ਕੁੰਡਲੀਏ ਬਹੁਤ ਮਨੋਹਰ ਹਨ.#ਸਾਂਈ ਗਿਰਿਧਰ ਗਿਰਿ ਧਰ੍ਯੋ#ਗਿਰਿਧਰ ਕਹਿ ਸਭਕੋਇ।#ਹਨੂਮਾਨ ਗਿਰਿਵਰ ਧਰ੍ਯੋ#ਗਿਰਿਧਰ ਕਹੈ ਨ ਕੋਇ।#ਗਿਰਿਧਰ ਕਹੈ ਨ ਕੋਇ#ਹਨੂ ਦ੍ਰੋਣਾਗਿਰਿ ਲ੍ਯਾਯੋ।#ਤਾਂਤੇ ਕਨਕਾ ਗਿਰ੍ਯੋ ਸੋਊ#ਲੈ ਕ੍ਰਿਸਨ ਉਠਾਯੋ।#ਕਹਿ ਗਿਰਿਧਰ ਕਵਿਰਾਯ#ਵਡਿਨ ਕੀ ਯਹੀ ਵਡਾਈ।#ਥੋਰੇ ਹੂੰ ਜਸ ਹੋਤ#ਵਡੇ ਪੁਰਖਨ ਕੋ ਸਾਂਈ।।#ਬਿਨਾ ਵਿਚਾਰੇ ਜੋ ਕਰੇ ਸੋ ਪਾਛੇ ਪਛਤਾਇ।#ਕਾਮ ਬਿਗਾਰੇ ਆਪਨੋ ਜਗ ਮੇ ਹੋਤ ਹਁਸਾਇ।-#ਜਗ ਮੇ ਹੋਤ ਹਁਸਾਯ ਚਿੱਤ ਮੇ ਚੈਨ ਨਾ ਆਵੇ।#ਖਾਨ ਪਾਨ ਸਨਮਾਨ ਰਾਗ ਰਁਗ ਮਨਹਿ ਨ ਭਾਵੇ।#ਕਹਿ ਗਿਰਿਧਰ ਕਵਿਰਾਯ ਦੁੱਖਕਛੁ ਟਰਤ ਨ ਟਾਰੇ।#ਖਟਕਤ ਹੈ ਜਿਯ ਮਾਂਹਿ ਕਿਯੋ ਜੋ ਬਿਨਾ ਵਿਚਾਰੇ।
ਆਗਾਰਾ ਨਿਵਾਸੀ ਇੱਕ ਕਵੀ, ਜੋ ਚਿਰ ਤੀਕ ਕਲਗੀਧਰ ਸ੍ਵਾਮੀ ਦੇ ਦਰਬਾਰ ਵਿੱਚ ਹਾਜਿਰ ਰਿਹਾ. ਇਸ ਦਾ ਰਚਿਆ "ਪਿੰਗਲਸਾਰ" ਉੱਤਮ ਛੰਦਗ੍ਰੰਥ ਹੈ.#"ਸ਼੍ਰੀ ਸਤਿਗੁਰੂ ਗੁਬਿੰਦਸਿੰਘ ਮੀਰ ਪੀਰ ਸੁਖਮੰਡ।#ਰਾਜ ਮਧ੍ਯ ਗਿਰਿਧਰ ਕਰ੍ਯੋ ਪਿੰਗਲਸਾਰ ਅਖੰਡ."#(ਪਿੰਗਲਸਾਰ)
ਨਦੀ, ਜੋ ਪਹਾੜਾਂ ਨੂੰ ਖਾਰਦੀ ਹੈ. (ਸਨਾਮਾ)
ਸੰਗ੍ਯਾ- ਫਾਂਸੀ. ਪਾਸ਼. ਪਰਬਤਾਂ ਦੇ ਨਾਸ਼ ਕਰਨ ਵਾਲੀ ਨਦੀ, ਉਸ ਦਾ ਸ੍ਵਾਮੀ ਵਰੁਣ, ਉਸ ਦਾ ਸ਼ਸਤ੍ਰ ਫਾਸੀ. (ਸਨਾਮਾ)
ਸੰ. ਗਿਰਿਨਗਰ. ਬੰਬਈ ਦੇ ਇਲਾਕੇ ਜੂਨਾਗੜ੍ਹ ਤੋਂ ਥੋੜੀ ਦੂਰ ਪੂਰਵ ਇਕ ਪਹਾੜ, ਜਿਸ ਦੀ ਬੁਲੰਦੀ ੩੫੦੦ ਫੁਟ ਹੈ. ਇਸ ਉੱਪਰ ਜੈਨੀਆਂ ਦੇ ਧਰਮਮੰਦਿਰ ਅਤੇ ਦੁਰਗਾ, ਗੋਰਖ, ਕਾਲਿਕਾ ਅਰ ਦੱਤਾਤ੍ਰੇਯ ਦੇ ਅਸਥਾਨ ਭੀ ਹਨ. ਸ਼੍ਰੀ ਗੁਰੂ ਨਾਨਕ ਦੇਵ ਨੇ ਇਸ ਥਾਂ ਜਗਤ ਦਾ ਉੱਧਾਰ ਕਰਦੇ ਹੋਏ ਚਰਣ ਪਾਏ ਹਨ.