ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. परिच्छन्न- ਪਰਿਛੰਨ. ਵਿ- ਢਕਿਆ ਹੋਇਆ. ਗੁਪਤ. "ਇਕਤੁ ਰੂਪਿ ਫਿਰਹਿ ਪਰਛੰਨਾ, ਕੋਇ ਨ ਕਿ ਸਹੀ ਜੇਹਾ." (ਸੋਰ ਮਃ ੧) "ਇਕੋ ਆਪਿ ਫਿਰੈ ਪਰਛੰਨਾ." (ਮਾਝ ਅਃ ਮਃ ੩) ੨. ਸੰ. परिच्छिन्न- ਪਰਿਛਿੰਨ ਅਲਗ ਕੀਤਾ ਹੋਇਆ। ੩. ਹੱਦ ਵਾਲਾ. ਸੀਮਾ ਯੁਕ੍ਤ। ੪. ਸੰ. प्रच्छन्न ਪ੍ਰਛੰਨ. ਢਕਿਆ ਹੋਇਆ। ੫. ਛਿਪਿਆ ਹੋਇਆ. ਲੁਕਿਆ ਹੋਇਆ. "ਮਨਮੁਖ ਸਚ ਰਹੈ ਪਰਛੰਨਾ." (ਭਾਗੁ)


ਸੰਗ੍ਯਾ- ਪ੍ਰਜਾ. ਸੰਤਾਨ. ਔਲਾਦ. "ਸੂਤਕ ਪਰਜ ਬਿਗੋਈ." (ਗਉ ਕਬੀਰ) ੨. ਸੰ. ਵਿ- ਦੂਸਰੇ ਤੋਂ ਪੈਦਾ ਹੋਇਆ. ਪਰਜਾਤ ੩. ਸੰਗ੍ਯਾ- ਕੋਕਿਲ. ਕੋਇਲ. ਇਹ ਪ੍ਰਸਿੱਧ ਹੈ ਕਿ ਕੋਇਲ ਦੇ ਆਂਡੇ ਕਾਉਂ ਪਾਲਦਾ ਹੈ, ਇਸ ਕਾਰਣ ਪਰਜ ਸੰਗ੍ਯਾ ਹੈ। ੪. ਸੰ. ਪਰਾਜਿਕਾ. ਇੱਕ ਰਾਗਿਣੀ ਜੋ ਧਨਾਸ਼੍ਰੀ ਗਾਂਧਾਰ ਅਤੇ ਮਾਰੂ ਦੇ ਮੇਲ ਤੋਂ ਬਣਦੀ ਹੈ ਇਸ ਵਿੱਚ ਰਿਸਭ ਅਤੇ ਧੈਵਤ ਕੋਮਲ ਅਰ ਮਧ੍ਯਮ ਤੀਵ੍ਰ ਲਗਦਾ ਹੈ, ਬਾਕੀ ਸੁਰ ਸ਼ੁੱਧ ਹਨ. ਵਾਦੀ ਸੜਜ ਅਤੇ ਸੰਵਾਦੀ ਪੰਚਮ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਰ ਹੈ. ਰਾਤ ਦਾ ਦੂਜਾ ਪਹਰ ਭੀ ਇਸ ਦੇ ਗਾਉਣ ਦਾ ਸਮਾਂ ਹੈ. "ਮਾਰੂ ਔ ਪਰਜ ਔਰ ਕਾਨੜਾ ਕਲ੍ਯਾਨ ਸੁਭ." (ਕ੍ਰਿਸਨਾਵ)


ਸੰਗ੍ਯਾ- ਓਪਰੇ ਆਦਮੀ. ਜੋ ਆਪਣੇ ਵੰਸ਼ ਅਤੇ ਪਿੰਡ ਦੇ ਨਹੀਂ "ਪੁਰਜਨ ਪਰਜਨ ਸਭ ਮਿਲੇ." (ਗੁਪ੍ਰਸੂ)


ਦੇਖੋ, ਪਰਜਲਨ.


ਸੰਗ੍ਯਾ- ਪਰ (ਸ਼ਤ੍ਰੂ) ਦ੍ਵਾਰਾ ਪ੍ਰਾਪਤ ਹੋਇਆ ਸੰਤਾਪ. ਦੇਖੋ, ਅਸਜਰਿ.


ਸੰਗ੍ਯਾ- ਪ੍ਰਜ੍ਵਲਨ. ਜਲਣ ਦੀ ਕ੍ਰਿਯਾ. ਮੱਚਣਾ.


ਸੰ. ਸੰਗ੍ਯਾ- ਚੰਗੀ ਤਰਾਂ ਜ੍ਵਲਨ (ਮੱਚਣ) ਦੀ ਕ੍ਰਿਯਾ.


ਵਿ- ਪ੍ਰਚੰਡਤੇਜ ਨਾਲ ਮਚਦਾ ਹੋਇਆ. ਦਹਕਦਾ ਹੋਇਆ.


ਸੰਗ੍ਯਾ- ਪ੍ਰਜਾ ਰੈਯਤ. "ਕੂੜ ਰਾਜਾ ਕੂੜ ਪਰਜਾ." (ਵਾਰ ਆਸਾ) ੨. ਸ਼੍ਰਿਸ੍ਟਿ, ਲੋਕੀ. "ਤਿਨ ਕਉ ਪਰਜਾ ਪੂਜਣ ਆਈ." (ਵਾਰ ਗੂਜ ੧. ਮਃ ੩)