ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਲੁਬ੍‌ਧ. ਵਿ- ਲੋਭੀ. "ਮਨੁ ਲੁਬਧ ਗੋਪਾਲ ਗਿਆਨ ਹੈ." (ਆਸਾ ਛੰਤ ਮਃ ੫) ੨. ਲੰਬ। ੩. ਭ੍ਰਮਚਿੱਤ। ੪. ਸੰਗ੍ਯਾ- ਸ਼ਿਕਾਰੀ. ਵ੍ਯਾਧ.


ਸੰ. ਲੁਬ੍‌ਧਕ. ਸੰਗ੍ਯਾ- ਸ਼ਿਕਾਰੀ. ਵ੍ਯਾਧ.


ਲੁਬਧ ਹੋਇਆ. ਦੇਖੋ, ਲੁਬਧ.


ਅ਼. [لُبِلباب] ਸੰਗ੍ਯਾ- ਨਿਚੋੜ. ਸਿੱਧਾਂਤ. ਤਤ੍ਵ.


ਸੰ. लुभ. ਧਾ- ਆਸ਼ਾ ਕਰਨਾ (ਚਾਹੁਣਾ), ਲੋਭ ਕਰਨਾ, ਭ੍ਰਮ ਸਹਿਤ ਹੋਣਾ, ਬੁੱਧਿ ਦਾ ਟਿਕਾਣੇ ਨਾ ਰਹਿਣਾ.


ਵਿ- ਲੋਭਿਤ ਹੋਇਆ. ਲੁਬਧ. "ਸੁਆਦ ਲੁਭਤ ਇੰਦ੍ਰੀਰਸ ਪ੍ਰੇਰਿਓ." (ਗਉ ਕਬੀਰ) ੨. ਦੇਖੋ, ਲੁਭਤੁ.


ਲੋਭਿਤ ਹੋਇਆ. ਲੁਬਧ ਹੋਇਆ. "ਲੁਭਤਉ ਲੋਭਾਈ." (ਆਸਾ ਅਃ ਮਃ ੧)


ਸੰਗ੍ਯਾ- ਲੁਬਧਕ. ਸ਼ਿਕਾਰੀ. "ਅਜਾਮਲੁ, ਪਿੰਗੁਲਾ, ਲੁਭਤੁ, ਕੁੰਚਰੁ, ਗਏ ਹਰਿ ਕੈ ਪਾਸ." (ਕੇਦਾ ਰਵਿਦਾਸ) ੨. ਵਿ- ਲੋਭੀ. ਲਾਲਚੀ.


ਲੋਭੀ ਹੋਇਆ. ਲੁਭਤ ਭਇਆ. "ਮਹਰਾਜਰੋ ਗਾਥੁ ਵਾਹੂ ਸਿਉ ਲੁਭੜਿਓ." (ਟੋਭੀ ਮਃ ੫)


ਲੋਭੀ ਹੋਇਆ. ਲੁਭਤ ਭਇਆ. "ਲਖਿ ਚੰਦ ਲੁਭਾ." (ਕਲਕੀ)