ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [لُنگی] ਇੱਕ ਪ੍ਰਕਾਰ ਦੀ ਧਾਰੀਦਾਰ ਧੋਤੀ, ਜਿਸ ਨੂੰ ਖਾਸ ਕਰਕੇ ਡੋਗਰ ਅਤੇ ਪਚਾਧੇ ਪਹਿਰਦੇ ਹਨ. "ਜੇਹਾ ਦੇਸ ਤੇਹਾ ਭੇਸ। ਤੇੜ ਲੁੰਙੀ ਮੋਢੇ ਖੇਸ." (ਰਤਨਮਾਲ) ੨. ਤਿੱਲੇ ਅਥਵਾ ਧਾਰੀਦਾਰ ਪਗੜੀ. ਸਰਬੰਦ.


ਸੰ. लुञ्च्. ਧਾ- ਕਤਰਨਾ, ਚੀਰਨਾ, ਤੋੜਨਾ, ਛਿੱਲਣਾ, ਪੱਟਣਾ, ਉਖੇੜਨਾ, ਰੋਮਾਂ ਦਾ ਨੋਚਣਾ, ਪਰੇ ਲੈ ਜਾਣਾ.


ਸੰ. ਸੰਗ੍ਯਾ- ਉਖੇੜਨ ਦੀ ਕ੍ਰਿਯਾ. ਪੱਟਣਾ. ਰੋਮ ਪੁੱਟਣੇ. ਦੇਖੋ, ਲੁੰਚ ਧਾ.


ਦੇਖੋ, ਲੋਚਾਨੀ.


ਸੰ. ਵਿ- ਚੀਰਿਆ ਹੋਇਆ. ਤੋੜਿਆ ਹੋਇਆ. ਪੱਟਿਆ ਹੋਇਆ. ਜਿਸ ਦੇ ਸਿਰ ਦੇ ਰੋਮ ਨੋਚੇ ਗਏ ਹਨ. ਇਸੇ ਦਾ ਰੂਪਾਂਤਰ ਲੁੰਜਿਤ ਹੈ. ਦੇਖੋ, ਲੁੰਚ ਧਾ.


ਸੰ. लुञ्ज्. ਧਾ- ਦੇਣਾ, ਮੋਟਾ ਹੋਣਾ, ਦੁੱਖ ਦੇਣਾ, ਚਮਕਣਾ, ਵਸਣਾ.


ਵਿ- ਭੁਜਾ ਰਹਿਤ. ਜਿਸ ਦੇ ਬਾਹਾਂ ਨਹੀਂ.


ਦੇਖੋ, ਲੁੰਚਿਤ। ੨. ਸੰਗ੍ਯਾ- ਜਿਸ ਦੇ ਸਿਰ ਦੇ ਵਾਲ ਨੋਚੇ ਗਏ ਹਨ. ਜੈਨ ਮਤ ਦਾ ਸਾਧੂ, ਢੂੰਡੀਆ. "ਲੁੰਜਿਤ ਮੁੰਜਿਤ ਮੋਨਿ ਜਟਾਧਰ." (ਆਸਾ ਕਬੀਰ) ਲੁੰਚਿਤ (ਢੂੰਡੀਆ), ਮੁੰਜਿਤ (ਮੌਂਜੀ ਸਹਿਤ ਬ੍ਰਹਮ੍‍ਚਾਰੀ) ਅਤੇ ਜਟਾਧਾਰੀ.