ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਲੁੰਚ ਅਤੇ ਲੁੰਚਨ. "ਪਕਰੇ ਕਾਲਿ ਸਲੁੰਞੁ" (ਬਸੰ ਮਃ ੪) ਦੇਖੋ, ਸਲੁੰਞੁ.


ਲਹਿਂਦੇ ਵੱਲ ਇਹ ਕਾਬੁਲ ਦਰਿਆ ਦਾ ਨਾਮ ਹੈ. ਦੇਖੋ, ਫੂਲਾਸਿੰਘ ਅਕਾਲੀ। ੨. ਪੰਜਾਬੀ ਵਿੱਚ ਦੁਮਕਟੇ (ਲੰਡੇ) ਨੂੰ ਭੀ ਲੁੰਡਾ ਆਖਦੇ ਹਨ. ਭਾਵ- ਲੁੱਚਾ. ਵਿਭਚਾਰੀ.


ਸੰ. लुण्डिका- ਲੁੰਡਿਕਾ. ਸੰਗ੍ਯਾ- ਸੂਤ ਸਣ ਆਦਿ ਦਾ ਲਪੇਟਿਆ ਹੋਇਆ ਗੁੱਛਾ ਅਥਵਾ ਪਿੰਨਾ। ੨. ਪੰਜਾਬੀ ਵਿੱਚ ਦੁਮਕਟੀ (ਲੰਡੀ) ਨੂੰ ਭੀ ਲੁੰਡੀ ਆਖਦੇ ਹਨ. ਭਾਵ- ਵਿਭਚਾਰਨ ਇਸਤ੍ਰੀ.


ਸੰਗ੍ਯਾ- ਤੱਤੀ ਪੌਣ. ਲੋ। ੨. ਸੰ. ਧਾ- ਕਤਰਨਾ. ਚੀਰਨਾ.


ਦੇਖੋ, ਲੂ ੧.