ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਬਿਆਪਤ. "ਤੀਨੇ ਲੋਅ ਵਿਆਪਤ ਹੈ, ਅਧਿਕ ਰਹੀ ਲਪਟਾਇ." (ਸ੍ਰੀ ਅਃ ਮਃ ੩); ਸੰਗ੍ਯਾ- ਵਿ- ਫੈਲਿਆ ਹੋਇਆ. ਪਸਰਿਆ.


ਵ੍ਯਾਪ੍ਤ ਹੋਣਾ. ਪੂਰਨ ਹੋਣਾ. ਫੈਲਣਾ। ੨. ਤਤਪਰ ਹੋਣਾ. ਲਗਣਾ. "ਸਾਧੂਜਨ ਕੀ ਨਿੰਦਾ ਵਿਆਪੇ, ਜਾਸਨਿ ਜਨਮੁ ਗਵਾਈ." (ਸੋਰ ਮਃ ੩) ੩. ਵਾਪਨ (ਖੰਡਨ) ਕਰਨਾ. ਕੱਟਣਾ. "ਦੁਸਮਨ ਹਤੇ, ਦੋਖੀ ਸਭਿ ਵਿਆਪੇ." (ਮਲਾ ਮਃ ੫) "ਸਾਜਨ ਰਹੰਸੇ. ਦੁਸਟ ਵਿਆਪੇ." (ਗਉ ਛੰਤ ਮਃ ੧)


ਵਿ- ਆ- ਪ੍ਰਿ. ਸੰਗ੍ਯਾ- ਕਰਮ. ਕੰਮ। ੨. ਲੈਣ ਦੇਣ. ਸੌਦਾਗਰੀ. ਵਪਾਰ.


ਵਪਾਰੀ. ਵਣਜ ਕਰਨ ਵਾਲਾ.


ਸੰ. ਸੰਗ੍ਯਾ- ਪੁਰ, ਦੋਹਾਂ ਬਾਹਾਂ ਨੂੰ ਸੱਜੇ ਖੱਬੇ ਸਿੱਧੀਆਂ ਕਰਕੇ ਫੈਲਾਉਣ ਤੋਂ ਸੱਜੇ ਹੱਥ ਦੀ ਵਿਚ ਕਾਰਲੀ ਉਂਗਲ ਤੋਂ ਖੱਬੇ ਹੱਥ ਦੀ ਵਿਚਕਾਰਲੀ ਉਂਗਲ ਤਕ ਦੀ ਮਿਣਤੀ.


ਸੰਗ੍ਯਾ- ਵਿ- ਆ- ਯਾਮ. ਖਿੱਚਣ ਅਤੇ ਪਸਾਰਣ ਦੀ ਕ੍ਰਿਯਾ। ੨. ਕਸਰਤ. ਵਰਜ਼ਿਸ਼. Exercise। ੩. ਮਿਹਨਤ.


ਵਿ- ਅਡ੍‌. ਸੰਗ੍ਯਾ- ਸਰਪ. ਸੱਪ। ੨. ਮਸ੍ਤ- ਹਾਥੀ। ੩. ਮਾਰਨ ਵਾਲਾ ਪਸ਼ੂ। ੪. ਸ਼ੇਰ। ੫. ਰਾਜਾ। ੬. ਦੇਖੋ, ਦੋਹੇ ਦਾ ਰੂਪ ੧। ੭. ਦੁਸ੍ਟ. ਖੋਟਾ. ਪਾਜੀ.


ਸੱਪ ਫੜਨ ਵਾਲਾ. ਸਪੈਲਾ। ੨. ਗਰੁੜ.


ਸਰਪਣੀ. ਸੱਪਣ.


ਦੇਖੋ, ਵਿਆਉਣਾ.


ਵਿ- ਆਵ੍ਰਿੱਤਿ. ਸੰਗ੍ਯਾ- ਨਿਵਾਰਣ. ਹਟਾਉਣ. ਨਿਸੇਧ। ੨. ਤਿਆਗ। ੩. ਭੇਦ.