ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਪਿਆਰਾ ਲਗਣਾ. ਸੁਖਦਾਈ ਮਲੂਮ ਹੋਣਾ. "ਯਹਿ ਮੀਠੀ ਜੀਅ ਮਾਹਿ ਹਿਤਾਨੀ." (ਸਵੈਯੇ ਮਃ ੫. ਕੇ)


ਕ੍ਰਿ- ਹਿਤਦਾਇਕ ਪ੍ਰਤੀਤ ਹੋਣਾ. ਪਿਆਰਾ ਲੱਗਣਾ. "ਪ੍ਰਭ ਕੀ ਆਗਿਆ ਆਤਮ ਹਿਤਾਵੈ." (ਸੁਖਮਨੀ) ੨. ਪੱਥ (ਪਥ੍ਯ) ਹੋਵੇ. ਦੇਖੋ, ਹਿਤ ੨. "ਨਾਮ ਅਉਖਧੁ ਜਿਹ ਰਿਦੈ ਹਿਤਾਵੈ." (ਬਾਵਨ)


ਸੰ. हितैषिन् ਹਿਤੈਸੀ. ਵਿ- ਹਿਤ ਚਾਹੁਣ ਵਾਲਾ. ਸ਼ੁਭਚਿੰਤਕ.


ਸੰਗ੍ਯਾ- ਹਿਤ ਦੀ ਇੱਛਾ.


ਵਿ- ਹਿਤ ਚਾਹੁਣ ਵਾਲਾ. ਭਲਾ ਚਾਹੁਣ ਵਾਲਾ. ਮਿਤ੍ਰ। ੨. ਸੰ. ਹੇਤੁ. ਸੰਗ੍ਯਾ- ਕਾਰਣ. ਸਬਬ. "ਪੀਲੇ ਪੀਲਾ ਹੋਇ ਮਿਲੈ ਹਿਤੁ ਜੇਹਾ ਵਿਸੈ." (ਭਾਗੁ) ਜਲ ਪੀਲੇ ਪਦਾਰਥ ਨਾਲ ਪੀਲਾ ਹੋ ਜਾਂਦਾ ਹੈ, ਜੇਹਾ ਹੇਤੁ ਹੋਵੇ, ਤੇਹਾ (ਵਿਸੈ- ਵੈਸਾ ਹੀ) ਹੁੰਦਾ ਹੈ.


ਹਿਤ ਆਵੇ. ਪਿਆਰਾ ਲੱਗੇ. "ਸਾਧੁ ਸੰਗਿ ਮਨੁ ਤਨੁ ਹਿਤੈ." (ਬਿਲਾ ਮਃ ੫)


ਦੇਖੋ, ਹਿਤੀਖਣ.


ਬੰਗਾਲ ਦੇ ਰਾਜਾ ਧਵਲਚੰਦ੍ਰ ਦੇ ਦਰਬਾਰ ਦੇ ਕਵਿ ਨਾਰਾਯਣ ਦਾ ਰਚਿਆ ਹੋਇਆ ਸੰਸਕ੍ਰਿਤਭਾਸਾ ਵਿੱਚ ਨੀਤਿਗ੍ਰੰਥ, ਜਿਸ ਵਿੱਚ ਹਿਤ ਭਰੇ ਉਪਦੇਸ਼ ਹਨ. ਇਸਦਾ ਅਨੇਕ ਬੋਲੀਆਂ ਵਿੱਚ ਉਲਥਾ ਹੋ ਗਿਆ ਹੈ. ਸਕੂਲਾਂ ਵਿੱਚ ਇਸ ਦੀ ਪੜ੍ਹਾਈ ਭੀ ਹੁੰਦੀ ਹੈ। ੨. ਹਿੱਤ (ਪਿਆਰ) ਦਾ ਉਪਦੇਸ਼. ਹਿਤਭਰੀ ਸਿਖ੍ਯਾ.


ਅ਼. [حِدت] ਹ਼ਿਦਤ. ਸਗ੍ਯਾ- ਤਾਮਸੀ. ਤਿੱਖਾਪਨ. ਤੇਜ਼ੀ। ਸਖ਼ਤੀ.