ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਅਠ ਕਾਠਾ. ਅੱਠ ਦਿਸ਼ਾ ਧਾਉਣ ਵਾਲਾ ਮਨ. ਚੰਚਲ ਮਨ.


ਦੇਖੋ, ਅਸ੍ਟ ਕੁਲ.


ਵਿ- ਚਾਲਾਕ. ਜੋ ਕਈ ਖੇਡਾਂ ਖੇਡੇ। ੨. ਅੱਠ ਦਿਸ਼ਾ ਵਿੱਚ ਫਿਰਕੇ ਜਿਸ ਨੇ ਕਈ ਕੌਤਕ ਸਿੱਖੇ ਹਨ.


ਅੱਠ ਟੁਕੜੇ। ੨. ਅੱਠ ਵਿਕਾਰਾਂ ਦਾ ਖੰਡਨ. "ਅਠੀ ਪਹਿਰੀ ਅਠਖੰਡ." (ਵਾਰ ਮਾਝ ਮਃ ੨) ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਅਤੇ ਮਾਇਆ ਦੇ ਤਿੰਨ ਗੁਣ। ੩. ਵਰਣਾਸ਼੍ਰਮਾ ਦੇ ਅੱਠ ਵਿਭਾਗ। ੪. ਚਾਰ ਵਰਣ ਅਤੇ ਚਾਰ ਮਜ਼ਹਬਾਂ ਦੇ ਭੇਦ. "ਅਠ ਖੰਡ ਪਾਖੰਡ ਮਹਿ, ਗੁਰੁਮਤ ਇਕਮਨ ਇੱਕ ਧਿਆਯਾ." (ਭਾਗੁ)


ਦੇਖੋ, ਯੋਗਿਨੀ.


ਵਿ- ਜੋ ਕਿਸੇ ਕਰਕੇ ਠਟਿਆ ਹੋਇਆ ਨਹੀਂ. ਅਕ੍ਰਿਤ੍ਰਿਮ. ਸ੍ਵਯੰਭੂ। ੨. ਦੇਖੋ, ਬੱਟ.


ਅਸ੍ਟਸਪ੍ਤਤਿ. ਅੱਠ ਅਤੇ ਸੱਤਰ- ੭੮.


ਵਿ- ਅੱਠਤਰਵਾਂ. ਦੇਖੋ, ਆਵਨ ਅਠਤਰੈ.