ਸੰ. ਸੰਗ੍ਯਾ- ਗਾਇਨ। ੨. ਗਾਇਨ ਦਾ ਪ੍ਰਕਾਰ. ਗਾਉਣ ਦਾ ਢੰਗ.
ਇੱਕ ਮਾਤ੍ਰਿਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੬ ਮਾਤ੍ਰਾ, ੧੪- ੧੨ ਪੁਰ ਵਿਸ਼੍ਰਾਮ, ਅੰਤ ਲਘੁ ਗੁਰੁ.#ਉਦਾਹਰਣ-#ਦਾਸ ਚਖੁ ਭੇ ਕੁਮੁਦ ਕੇ ਸਮ, ਚੰਦ ਸ਼੍ਰੀ ਕਲਗੀਧਰੰ."#(੨) ਦੂਜਾ ਰੂਪ- ਚਾਰ ਚਰਣ, ਪ੍ਰਤਿ ਚਰਣ ੨੫ ਮਾਤ੍ਰਾ, ੧੪- ੧੧ ਪੁਰ ਵਿਸ਼੍ਰਾਮ, ਅੰਤ ਲਘੁ ਗੁਰੁ. ਪਰਮਾਦਿ ਪੁਰਖ ਮਨੋਪਿਮੰ, ਸਤਿਆਦਿ ਭਾਵਰਤੰ,#ਪਰਮਭੁਤੰ ਪਰਕ੍ਰਿਤਿਪਰੰ, ਜਦਿ ਚਿੰਤ ਸਰਬਗਤੰ.#(ਗਜ ਜੈਦੇਵ)#(੩) ਗੁਣਛੰਦ ਗੀਤਿਕਾ ਇਉਂ ਹੈ- ਚਾਰ ਚਰਣ, ਪ੍ਰਤਿ ਚਰਣ- ਸ, ਜ, ਜ, ਭ, ਰ, ਸ, ਲ, ਗ. , , , , , , , .#ਉਦਾਹਰਣ-#ਜਿਨ ਕੇ ਰਿਦੇ ਸੁਮਤੀ ਨਿਵਾਸਤ#ਸੋ ਕਭੀ ਦੁਖ ਪਾਤ ਨਾ।#ਜਿਨ ਹੈ ਰਟੀ ਗੁਰੁ ਕੀ ਗਿਰਾ#ਨਹਿਂ ਸੋ ਸਹੈਂ ਯਮਯਾਤਨਾ।#ਮਾਤ੍ਰਾ ਦੇ ਲਿਹਾਜ ਇਹ ਹਰਿਗੀਤਿਕਾ ਦਾ ਹੀ ਪਹਿਲਾ ਰੂਪ ਹੈ, ਪਰੰਤੂ ਇਸ ਰੂਪ ਵਿੱਚ ਗਣਹਿਸਾਬ ਪ੍ਰਧਾਨ ਹੈ.
nan
ਜਿਸ ਦੀ ਗੀ (ਬਾਣੀ) ਦਰ (ਡਰਾਵਣੀ) ਹੈ. ਗਿੱਦੜ. ਸ੍ਰਿਗਾਲ। ੨. ਭਾਵ- ਕਾਇਰ. ਡਰਪੋਕ.
ਫ਼ਾ. [گیِدی] ਵਿ- ਡਰਪੋਕ. ਭੀਰੁ. ਕਾਇਰ. "ਅਬ ਗੀਦੀ ਜਾਨੋ ਨਹਿ ਪਾਵੈ." (ਗੁਪ੍ਰਸੂ)
nan
ਦੇਖੋ, ਗਿੱਧ। ੨. ਵਿ- ਲਲਚਾਇਆ. ਦੇਖੋ, ਗਿਧਾ. "ਨਾਮ ਸੰਗਿ ਇਹੁ ਮਨੂਆ ਗੀਧ." (ਗੌਂਡ ਮਃ ੫)
ਕ੍ਰਿ- ਲਲਚਾਉਣਾ. ਇੱਛਾਵਾਨ ਹੋਣਾ. ਚਾਹਣਾ. ਦੇਖੋ, ਗ੍ਰਿਧ ਧਾ. "ਨਾਨਕ ਗੀਧਾ ਹਰਿਰਸ ਮਾਹਿ." (ਆਸਾ ਮਃ ੫) "ਰਸਨਾ ਗੀਧੀ ਬੋਲਤ ਰਾਮ." (ਗਉ ਮਃ ੫) "ਰਾਮ ਰਸਾਇਨਿ ਜੋ ਨਰ ਗੀਧੇ." (ਗਉ ਮਃ ੫)
nan
ਦੇਖੋ, ਗੀਧਨਾ.
ਫ਼ਾ. [گیِن] ਪ੍ਰਤ੍ਯ- ਪੂਰਣ. ਭਰਿਆ ਹੋਇਆ. ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਇਆ ਕਰਦਾ ਹੈ, ਜਿਵੇਂ- ਗ਼ਮਗੀਨ, ਰੰਗੀਨ ਆਦਿ.
ਅ਼. [غیِبت] ਗ਼ੀਬਤ. ਸੰਗ੍ਯਾ- ਗ਼ੈਰਹਾਜਿਰੀ ਵਿੱਚ ਕੀਤੀ ਹੋਈ ਬਦਨਾਮੀ ੨. ਨਿੰਦਾ.