ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਜਗਤ ਤੋਂ ਉੱਧਾਰ ਕਰਨ ਵਾਲਾ ਮੰਤ੍ਰ ਵਾਹਗੁਰੂ। ੨. ਦੇਖੋ, ਤਾਰਕ ੫.


ਤਾਰਕ- ਅਰਿ. ਤਾਰਕ ਦੈਤ ਦਾ ਵੈਰੀ ਕਾਰਤਿਕੇਯ ਅਤੇ ਵਿਸਨੁ. ਦੇਖੋ, ਤਾਰਕ ੩. ਅਤੇ ੪


ਸੰ. ਸੰਗ੍ਯਾ- ਨਕ੍ਸ਼੍‍ਤ੍ਰ. ਤਾਰਾ। ੨. ਅੱਖ ਦੀ ਪੁਤਲੀ। ੩. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ਚਾਰ ਸਗਣ, ਅੰਤ ਗੁਰੁ. , , , , .#ਦਿਜਦੇਵ ਤਬੈ ਗੁਰੁ ਚੌਬਿਸ ਕੈਕੈ,#ਗਿਰਿਮੇਰੁ ਗਏ ਸਭ ਹੀ ਮੁਨਿ ਲੈਕੈ. ××× (ਦੱਤਾਵ)#੪. ਸੰ. ਤਾਡਕਾ. ਸੁਕੇਤੁ ਯਕ੍ਸ਼੍‍ ਦੀ ਪੁਤ੍ਰੀ, ਸੁੰਦ ਦੀ ਇਸਤ੍ਰੀ ਅਤੇ ਮਾਰੀਚ ਦੀ ਮਾਂ. ਇਸ ਵਿੱਚ ਬ੍ਰਹਮਾ੍ ਦੇ ਵਰ ਕਰਕੇ ਹਜ਼ਾਰ ਹਾਥੀ ਦਾ ਬਲ ਸੀ. ਵਿਸ਼੍ਵਾਮਿਤ੍ਰ ਦੀ ਪ੍ਰੇਰਣਾ ਤੋਂ ਇਸ ਨੂੰ ਰਾਮਚੰਦ੍ਰ ਜੀ ਨੇ ਮਾਰਿਆ. "ਰਾਹ ਮਾਰਤ ਰਾਛਸੀ ਜਹ ਤਾਰਕਾ ਗਨ ਨਾਮ." (ਰਾਮਾਵ)


ਤਾਰਕ ਦੈਤ੍ਯ. ਦੇਖੋ, ਤਾਰਕ ੩. ਅਤੇ ੪.


ਤਾਰਕਾ (ਤਾੜਕਾ) ਦਾ ਵੈਰੀ ਸ਼੍ਰੀਰਾਮ। ੨. ਦੇਖੋ, ਕਾਰਤਿਕੇਯ ਅਤੇ ਤਾਰਕਰਿ.


ਸੰ. तार्किक. ਸੰਗ੍ਯਾ- ਤਰਕਸ਼ਾਸਤ੍ਰ (ਨ੍ਯਾਯ) ਦੇ ਜਾਣਨ ਵਾਲਾ। ੨. ਵਿ- ਮੰਤਕੀ.


ਦੇਖੋ, ਤਾਰਕ ੬- ੭- ੮ ਅਤੇ ੯.


ਤਾਰੇਗਾ. ਤਾਰੇਗੀ. "ਨਾਵ ਹਰਿਸੇਵਾ ਜੋ ਚੜੈ ਤਿਸੁ ਤਾਰਗਿ ਰਾਮ." (ਸੂਹੀ ਛੰਤ ਮਃ ੫)


ਤਤਾਰਚਾ ਦਾ ਸੰਖੇਪ. "ਤੀਖਨ ਭੀਖਨ ਤਾਰਚੇ ਕੋਸਨ ਲਗ ਮਾਰੈਂ." (ਗੁਪ੍ਰਸੂ) ਦੇਖੋ, ਤਤਾਰਚਾ.