ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਮੁਕਾਬਲੇ ਦੀ ਤਰਫ. ਵਿਰੁੱਧ ਪੱਖ। ੨. ਵੈਰੀ. ਦੁਸ਼ਮਨ। ੩. ਉੱਤਰ ਦੇਣ ਵਾਲਾ. ਸਵਾਲ ਕਰਨ ਵਾਲੇ ਦੇ ਵਿਰੁੱਧ ਉੱਦਰਦਾਤਾ ਪੁਰਖ। ੪. ਬਰਾਬਰੀ. ਸਮਾਨਤਾ.


ਸੰ. ਵਿ- ਨਿਰੂਪਣ ਕਰਨ ਯੋਗ੍ਯ. ਬਿਆਨ ਕਰਨ ਲਾਯਕ. ਸਮਝਾਉਣ ਯੋਗ੍ਯ। ੨. ਦੇਣ ਯੋਗ੍ਯ.


ਵਿ- ਪ੍ਰਤਿਪਾਲਕ. ਪਾਲਨ ਵਾਲਾ. ਪਰਵਰ. "ਪਰਤਿਪਾਲ ਪ੍ਰਭੁ ਕ੍ਰਿਪਾਲ ਕਵਨ ਗੁਨ ਗਨੀ?" (ਭੈਰ ਪੜਤਾਲ ਮਃ ੫)


ਸੰ. प्रत्यभिज्ञा. । ਸੰਗ੍ਯਾ- ਪੂਰਵਗ੍ਯਾਨ, ਜੋ ਕਿਸੇ ਵਸਤੁ ਨੂੰ ਦੇਖਕੇ ਫੇਰ ਮਨ ਵਿੱਚ ਉਪਜੇ. ਸਿਮ੍ਰਿਤੀ ਦੀ ਸਹਾਇਤਾ ਨਾਲ ਹੋਣ ਵਾਲਾ ਗ੍ਯਾਨ। ੨. ਅਭੇਦਗ੍ਯਾਨ. ਜੀਵ ਈਸ਼੍ਵਰ ਦੇ ਇੱਕ ਜਾਣਨ ਦਾ ਗ੍ਯਾਨ.


(ਅੱਡ ਅੱਡ ਵਸਤਾਂ ਦੀ ਸਮਤਾ). ਉਪਮਾਨ ਅਤੇ ਉਪਮੇਯ ਵਾਕਾਂ ਦਾ ਇੱਕ ਹੀ ਸਾਧਾਰਣ ਧਰਮ, ਇੱਕੋ ਅਰਥ ਰੱਖਣ ਵਾਲੇ, ਜੁਦੇ ਜੁਦੇ ਪਦਾਂ ਦ੍ਵਾਰਾ ਵਰਣਨ ਕਰਨਾ. "ਪ੍ਰਤਿਸ੍ਤੁਪਮਾ" ਅਲੰਕਾਰ ਹੈ.#ਪਦ ਸਮੂਹ ਜੁਗ ਧਰਮ ਜਹਿਂ ਭਿੰਨ ਪਦਨ ਸੋਂ ਏਕ,#ਪਰਗਟ ਪ੍ਰਤਿਵਸ੍ਤੁਪਮਾ ਤਹਿਂ ਕਵਿ ਕਹਤ ਅਨੇਕ.#(ਲਲਿਤਲਲਾਮ)#ਉਦਾਹਰਣ-#ਲਸਤ ਸੂਰ ਮਧ੍ਯਾਨ ਜ੍ਯੋਂ,#ਤ੍ਯੋਂ ਦੀਪਤ ਗੁਰੁ ਸਭਾ ਮਹਿ.#ਸੂਰਜ ਅਤੇ ਗੁਰੂ ਦਾ ਪ੍ਰਕਾਸ਼ਨਰੂਪ ਧਰਮ, ਲਸਤ ਅਤੇ ਦੀਪਤ ਸਮਾਨ ਅਰਥ ਵਾਲੇ ਸ਼ਬਦਾਂ ਨਾਲ ਕਥਨ ਕੀਤਾ.


ਪਰਸ੍‍ਤ੍ਰੀ. ਪਰਾਈ ਔ਼ਰਤ.


ਅੱਖ ਨਾਲ ਟਕ ਲਾਕੇ ਉਡੀਕਣਾ. ਆਉਣ ਵਾਲੇ ਦਾ ਰਾਹ ਤੱਕਣਾ। ੨. ਉਡੀਕ.


ਸੰਗ੍ਯਾ- ਅੱਗੇ ਪਿੱਛੇ ਦੇਖਣ ਦੀ ਕ੍ਰਿਯਾ। ੨. ਉਡੀਕਣ ਦਾ ਭਾਵ. ਪ੍ਰਤੀਕ੍ਸ਼ਾ ਕਰਨ ਦੀ ਕ੍ਰਿਯਾ। ੩. ਕ੍ਰਿਪਾਦ੍ਰਿਸ੍ਟੀ.