ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਪਰਾਨਾ.


ਸੰ. ਸੰਗ੍ਯਾ- ਨਕ੍ਸ਼੍‍ਤ੍ਰ. ਸਿਤਾਰਾ. "ਜਿਮਿ ਤਾਰਾ ਗਣ ਮੇ ਸਸਿ ਰਾਜੈ." (ਗੁਪ੍ਰਸੂ) ੨. ਵ੍ਰਿਹਸਪਤਿ ਦੀ ਇਸਤ੍ਰੀ, ਜਿਸ ਨੂੰ ਚੰਦ੍ਰਮਾ ਖੋਹਕੇ ਲੈਗਿਆ ਸੀ ਅਤੇ ਉਸ ਵਿੱਚੋਂ ਬੁਧ ਪੁਤ੍ਰ ਪੈਦਾ ਕੀਤਾ। ੩. ਬਾਲੀ ਦੀ ਇਸਤ੍ਰੀ ਜੋ ਸੁਖੇਣ (ਸੁਸੇਣ) ਦੀ ਪੁਤ੍ਰੀ ਸੀ. ਇਸ ਦਾ ਪੁਨਰਵਿਵਾਹ ਸੁਗ੍ਰੀਵ ਨਾਲ ਹੋਇਆ। ੪. ਜਿੰਦਾ (ਜੰਦ੍ਰਾ). ਦੇਖੋ, ਤਾਲਾ. "ਤਾਰਾ ਰਿਦੈ ਉਪਦੇਸ਼ ਦੈ ਖੋਲਤ." (ਗੁਪ੍ਰਸੂ) ੫. ਸਿੱਖ ਇਤਿਹਾਸ ਵਿੱਚ ਔਰੰਗਜ਼ੇਬ ਦੇ ਪੁਤ੍ਰ ਆ਼ਜਮਸ਼ਾਹ ਦਾ ਨਾਮ ਤਾਰਾ ਅਤੇ ਤਾਰਾਆਜਮ ਆਇਆ ਹੈ। ੬. ਤਾਰਨ ਵਾਲਾ. ਤਾਰਕ. ਮਲਾਹ. "ਹਰਿ ਆਪੇ ਬੇੜੀ ਤੁਲਹਾ ਤਾਰਾ." (ਗਉ ਮਃ ੪) ੭. ਉਤਾਰਾ (ਉਤਾਰਿਆ) ਦਾ ਸੰਖੇਪ. "ਗੁਰਮੁਖਿ ਭਾਰ ਅਥਰਬਣ ਤਾਰਾ." (ਭਾਗੁ) ੮. ਤਾਰਿਆ. ਪਾਰ ਕੀਤਾ. "ਤਾਰਾ ਭਵੋਦਧਿ ਤੇਜਨ ਕੋ ਗਨ." (ਗੁਪ੍ਰਸੂ) ੯. ਅੱਖ ਦੀ ਪੁਤਲੀ. ਧੀਰੀ. "ਤਾਰਾ ਵਿਲੋਚਨ ਸੋਚਨ ਮੋਚਨ." (ਗੁਪ੍ਰਸੂ) ੧੦. ਸਿਤਾਰੇ ਦੀ ਸ਼ਕਲ ਦਾ ਇਸਤ੍ਰੀਆਂ ਦਾ ਇੱਕ ਭੂਖਣ। ੧੧. ਭਾਈ ਬਹਿਲੋ ਕੇ ਗੁਰਦਾਸ ਦਾ ਛੋਟਾ ਭਾਈ, ਜੋ ਧਨੁਖਵਿਦ੍ਯਾ ਵਿੱਚ ਵਡਾ ਨਿਪੁਣ ਸੀ. ਇਹ ਰਾਮਰਾਇ ਜੀ ਦੀ ਸੇਵਾ ਵਿੱਚ ਰਿਹਾ ਕਰਦਾ ਸੀ. "ਭਾਈ ਬਹਿਲੋ ਕੇ ਗੁਰਦਾਸ। ਅਰੁ ਦੂਸਰ ਤਾਰਾ ਪਿਖ ਪਾਸ." (ਗੁਪ੍ਰਸੂ) ਦੇਖੋ, ਤਾਰਾ ਸ਼ਬਦ ਦੇ#ਉਦਾਹਰਣ-#ਤਾਰਾ ਬਿਲੋਚਨ ਸੋਚਨ ਮੋਚਨ#ਦੇਖ ਬਿਸੇਖ ਬਿਸੈ ਬਿਸ ਤਾਰਾ,#ਤਾਰਾ ਭਵੋਦਧਿ ਤੇ ਜਨ ਕੋ ਗਨ#ਕੀਰਤਿ ਸੇਤ ਕਰੀ ਬਿਸਤਾਰਾ,#ਤਾਰਾ ਮਲੇਛਨ ਕੇ ਮਤ ਕੋ ਉਦਤੇ#ਦਿਨਨਾਥ ਜਥਾ ਨਿਸਿ ਤਾਰਾ,#ਤਾਰਾ ਰਿਦੈ ਉਪਦੇਸ਼ ਦੈ ਖੋਲਤ#ਸ੍ਰੀ ਹਰਿਰਾਇ ਕਰੇ ਨਿਸਤਾਰਾ. (ਗੁਪ੍ਰਸੂ)


ਦੇਖੋ, ਤਾਰਾ ੫. "ਤਾਰਾਆਜਮ ਕੋ ਹਮ ਮਾਰੈਂ." (ਗੁਪ੍ਰਸੂ) ਦੇਖੋ, ਆਜਮਸ਼ਾਹ.


ਜਿਲਾ ਲਹੌਰ, ਤਸੀਲ ਕੁਸੂਰ ਦੇ 'ਬਾਂਇ ਡੱਲ' ਪਿੰਡ ਦਾ (ਜੋ ਹੁਣ "ਵਾਂ" ਪ੍ਰਸਿੱਧ ਹੈ) ਵਸਨੀਕ ਬੁੱਟਰ ਜ਼ਿਮੀਂਦਾਰ ਸਿਦਕੀ ਅਤੇ ਵਰਤਾਕੇ ਛਕਣਵਾਲਾ ਸਿੰਘ ਸੀ. ਸਾਹਿਬਰਾਇ ਚੌਧਰੀ ਨੌਸ਼ੈਰਾ ਨੇ ਇਸ ਦੇ ਸਿਰ ਆਪਣੀਆਂ ਘੋੜੀਆਂ ਦੀ ਚੋਰੀ ਲਾਕੇ ਮਿਰਜ਼ਾ ਜਾਫ਼ਰਬੇਗ ਪੱਟੀ ਦੇ ਹ਼ਾਕਿਮ ਨੂੰ ਪੰਜ ਸੌ ਸਵਾਰ ਨਾਲ ਚੜ੍ਹਾ ਲਿਆਂਦਾ. ਏਧਰ ਤਾਰਾਸਿੰਘ ਦੀ ਸਹਾਇਤਾ ਵਾਸਤੇ ਸਵਾ ਸੌ ਸਿੰਘ ਜਮਾ ਹੋ ਗਿਆ. ਮੁਠਭੇੜ ਵਿੱਚ ਤੁਰਕੀ ਸੈਨਾ ਦੇ ਪੈਰ ਹੱਲ ਗਏ. ਲਹੌਰ ਦੇ ਸੂਬੇ ਨੇ ਮੋਮਿਨਖ਼ਾਂ ਨੂੰ ਹੋਰ ਫ਼ੌਜ ਦੇਕੇ ਭੇਜਿਆ ਅਤੇ ਵੈਸਾਖ ਸੰਮਤ ੧੭੮੩ (ਸਨ ੧੭੨੫) ਵਿੱਚ ਤਾਰਾਸਿੰਘ ਜੀ ਮੋਮਿਨਖ਼ਾਂ ਨੂੰ ਹਾਥੀ ਤੋਂ ਡੇਗਕੇ ਸ਼ਹੀਦ ਹੋਏ. ਆਪ ਦਾ ਸ਼ਹੀਦਗੰਜ ਖ਼ਾਦਿਮਗੜ੍ਹੀ ਪਾਸ ਪ੍ਰਸਿੱਧ ਅਸਥਾਨ ਹੈ। ੨. ਗਿੜਵੜੀ (ਜਿਲਾ ਹੁਸ਼ਿਆਰਪੁਰ) ਦੇ ਨਿਵਾਸੀ ਸੰਤ ਗੁਲਾਬਸਿੰਘ ਜੀ ਦੇ ਚਾਟੜੇ ਪੰਡਿਤ ਤਾਰਾਸਿੰਘ ਜੀ. ਜਿਨ੍ਹਾਂ ਨੂੰ ਮਹਾਰਾਜਾ ਨਰੇਂਦ੍ਰਸਿੰਘ ਜੀ ਨੇ ਪਟਿਆਲੇ ਵਡੇ ਸਨਮਾਨ ਨਾਲ ਰੱਖਿਆ. ਇਹ ਸੰਸਕ੍ਰਿਤ ਦੇ ਵਡੇ ਪੰਡਿਤ ਅਤੇ ਗੁਰਬਾਣੀ ਦੇ ਗ੍ਯਾਨੀ ਸਨ. ਸੰਤ ਤਾਰਾਸਿੰਘ ਜੀ ਨੇ ਕਈ ਉੱਤਮ ਗ੍ਰੰਥ ਲਿਖੇ ਹਨ ਯਥਾ- ਸੰਮਤ ੧੯੨੨ ਵਿੱਚ ਮੋਖਪੰਥ ਦਾ ਟੀਕਾ, ਸੰਮਤ ੧੯੨੩ ਵਿੱਚ ਸੁਰਤਰੁ ਕੋਸ਼, ਸੰਮਤ ੧੯੩੪ ਵਿੱਚ ਗੁਰਮਤ ਨਿਰਣਯ ਸਾਗਰ, ਸੰਮਤ ੧੯੩੫ ਵਿੱਚ ਅਕਾਲਮੂਰਤਿ ਪ੍ਰਦਰਸ਼ਨ ਅਤੇ ਗੁਰੂਵੰਸ਼ ਤਰੁ ਦਰਪਣ, ਸੰਮਤ ੧੯੩੬ ਵਿੱਚ ਜਪੁ ਰਹਿਰਾਸ ਸੋਹਿਲਾ ਅਤੇ ਹਜਾਰੇ ਸ਼ਬਦਾਂ ਦਾ ਟੀਕਾ, ਸੰਮਤ ੧੯੩੯ ਵਿੱਚ ਭਗਤਾਂ ਦੀ ਬਾਣੀ ਦਾ ਟੀਕਾ, ਸੰਮਤ ੧੯੪੦ ਵਿੱਚ ਗੁਰੁਤੀਰਥਸੰਗ੍ਰਹ, ਸੰਮਤ ੧੯੪੨ ਵਿੱਚ ਸ੍ਰੀ ਰਾਗ ਦਾ ਟੀਕਾ, ਸੰਮਤ ੧੯੪੬ ਵਿੱਚ ਗੁਰੁਗਿਰਾਰਥ ਕੋਸ਼.#ਪੰਡਿਤ ਤਾਰਾ ਸਿੰਘ ਜੀ ਦੀ ਕਵਿਤਾ ਇਹ ਹੈ:-#ਸ੍ਵਤੇਸਿੱਧ ਸੁੱਧ ਬੁੱਧ ਨਿਤ੍ਯ ਨਿਰ੍‌ਵਿਕਾਰ ਰੂਪ#ਨਿਜੁਰ ਨਿਰੀਹ ਨਿਰਦੋਖ ਨਿਰਾਕਾਰ ਹੈ,#ਅਜ ਅਬਿਨਾਸੀ ਆਦਿ ਅੰਤ ਸੇ ਬਿਹੀਨ ਰੂਪ#ਅਲਖ ਅਪਾਰ ਪਾਰ ਨਿਖਲ ਪਸਾਰ ਹੈ,#ਏਕ ਰੂਪ ਏਕ ਜੋਤਿ ਏਕ ਸੁਖ ਏਕ ਓਤ#ਏਕ ਨਿਧੀ ਏਕ ਦੇਵ ਏਕਾ ਏਕੰਕਾਰ ਹੈ,#ਵਹੀ ਨਿਜ ਮਾਯ ਮੈ ਪਸਾਰ ਜੋਤਿ ਤੀਨ ਰੂਪ#ਧਾਰਕੇ ਕਹਾਯੋ ਗਿਰਾਸਾਰ ਓਅੰਕਾਰ ਹੈ.#ਕਹੇ ਉਪਦੇਸ਼ ਵਾਰੇ ਸਭੀ ਗੁਰੁ ਪ੍ਯਾਰੇ ਭਾਰੇ#ਕੋਮਲ ਚਿਤੈ ਸੇ ਪੇਖੇ ਗੁਰੁਵਰ ਜਗ ਮੈ,#ਰਾਖੀਏ ਧਰਮਹਿੰਦ ਕਾਟੀਏ ਯਵਨ ਕੁਲ#ਜਾਪੀਏ ਪੁਰਾਨੋ ਜਾਪ ਚਾਲ ਜਾਹ ਮਗ ਮੈ,#ਭਾਖ੍ਯੋ ਹਮ ਚਿਰੀ ਮ੍ਰਿਗ ਵੇ ਤੋ ਸਮ ਬਾਜ ਸਿੰਘ#ਕੈਸੇ ਹਮ ਮਾਰ ਲੇਂ ਕੁਹਾਰੋ ਨਿਜ ਪਗ ਮੈ?#ਅਮ੍ਰਿਤ ਦੈ ਕੀਨੇ ਇਹ ਸਭੀ ਜਨ ਬਾਜ ਸਿੰਘ#ਸ਼੍ਰੀ ਗੁਰੂ ਗੋਬਿੰਦਸਿੰਘ ਬੰਦੋ ਪਗ ਲਗ ਮੈ.#੩. ਮਹਾਰਾਣੀ ਮਤਾਬਕੌਰ ਦੀ ਕੁੱਖ ਤੋਂ ਮਹਾਰਾਜਾ ਰਣਜੀਤਸਿੰਘ ਜੀ ਦਾ ਪੁਤ੍ਰ. ਇਸ ਦਾ ਦੇਹਾਂਤ ਸਿਤੰਬਰ ਸਨ ੧੮੫੯ ਵਿੱਚ ਦਸੂਹੇ (ਹੁਸ਼ਿਆਰਪੁਰ ਦੇ ਜਿਲੇ) ਹੋਇਆ। ੪. ਕੰਗ ਜੱਟ ਸਰਦਾਰ, ਜੋ ਸਰਦਾਰ ਗੁਲਾਬਸਿੰਘ ਪਿੱਛੋਂ ਡੱਲੇਵਾਲੀਆਂ ਦੀ ਮਿਸਲ ਦਾ ਮੁਖੀਆ ਹੋਇਆ. ਇਸ ਨੇ ਦੁਆਬੇ ਅਤੇ ਲੁਦਿਆਨੇ ਦੇ ਇਲਾਕੇ ਬਹੁਤ ਮੁਲਕ ਮੱਲਿਆ. ਤਾਰਾਸਿੰਘ ਨੇ ਰਾਹੋਂ ਨੂੰ ਆਪਣੀ ਰਾਜਧਾਨੀ ਬਣਾਇਆ. ਸਨ ੧੮੦੭ (ਸੰਮਤ ੧੮੬੪) ਵਿੱਚ ਨਰਾਇਣਗੜ੍ਹ ਦੀ ਲੜਾਈ ਵਿੱਚ ਤਾਰਾਸਿੰਘ ਦਾ ਦੇਹਾਂਤ ਹੋਇਆ.


ਸ਼ਹਿਰ ਆਨੰਦਪੁਰ ਤੋਂ ਤਿੰਨ ਮੀਲ ਚੜ੍ਹਦੇ ਵੱਲ "ਤਾਰਾਪੁਰ" ਦੇ ਕੋਲ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਗੁਰਦ੍ਵਾਰਾ ਹੈ. ਜੰਗ ਸਮੇਂ ਸ਼੍ਰੀ ਆਨੰਦਪੁਰ ਦੀ ਰਖ੍ਯਾ ਵਾਸਤੇ ਗੁਰੂ ਜੀ ਨੇ ਇੱਥੇ ਕਿਲਾ ਬਣਵਾਇਆ ਸੀ, ਜੋ ਹੁਣ ਢਹਿ ਗਿਆ ਹੈ, ਪਰ ਕੁਝ ਬੁਨਿਆਦੀ ਅਜੇ ਭੀ ਨਜਰ ਪੈਂਦੀਆਂ ਹਨ. ਗੁਰਦ੍ਵਾਰਾ ਬਣਿਆ ਹੈ, ਪਾਸ ਹੀ ਇੱਕ ਬਾਵਲੀ ਗੁਰੂ ਜੀ ਦੇ ਸਮੇਂ ਦੀ ਹੈ. ਗੁਰਦ੍ਵਾਰ ਨਾਲ ਕੇਵਲ ਇਸ ਅਹ਼ਾਤ਼ੇ ਦੀ ਜ਼ਮੀਨ ਹੈ, ਜੋ ਚਾਰ ਘੁਮਾਉਂ ਦੇ ਕ਼ਰੀਬ ਹੈ.