ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਵਿ- ਹਰ ਯਕ. ਹਰ ਏਕ.


ਪ੍ਰਤਿ- ਅੰਗ. ਹਰੇਕ ਅੰਗ.


ਸੰਗ੍ਯਾ- ਪਤੰਚਿਕਾ. ਧਨੁਖ ਦੀ ਡੋਰੀ. ਚਿੱਲਾ.


ਸੰ. ਕ੍ਰਿ. ਵਿ- ਹੋਰ ਥਾਂ। ੨. ਦੂਜੇ ਵੇਲੇ। ੩. ਪਰਲੋਕ ਵਿੱਚ.


ਪਰਸ੍‍ਤ੍ਰੀ. "ਪਰਤ੍ਹ੍ਹਿਅ ਰਾਵਣਿ ਜਾਹਿ ਸੇਈ ਤਾ ਲਾਜੀਅਹਿ." (ਫੁਨਹੇ ਮਃ ੫)


ਕਿਸੇ ਅਜਾਣ ਲਿਖਾਰੀ ਨੇ ਪਤਤ੍ਰਿਨ ਦੀ ਥਾਂ ਅਸ਼ੁੱਧ ਸ਼ਬਦ ਰਾਮਾਵਤਾਰ ਵਿੱਚ ਲਿਖ ਦਿੱਤਾ ਹੈ. "ਜਲਜੰਤੁ ਪਰਤ੍ਰਿਣ ਪਤ੍ਰ ਦਹੇ." ਸ਼ੁੱਧ ਪਾਠ ਇਉਂ ਹੈ- "ਪਤਤ੍ਰਿਨ ਪਤ੍ਰ ਦਹੇ." ਪਤਤ੍ਰਿ (ਪੰਛੀਆਂ) ਦੇ ਪੰਖ ਜਲ ਗਏ.


ਦੇਖੋ, ਪਰਤ੍ਰਿਅ.


ਸੰ. ਪ੍ਰਥਾ. ਸੰਗ੍ਯਾ- ਰੀਤਿ. ਚਾਲ. "ਵਿਣ ਗੁਰਸਬਦ ਜੁ ਮੰਨਣਾ ਊਰਾ ਪਰਥਾਉ." (ਭਾਗੁ) ਇਹ ਘਾਟੇ ਦੀ ਰੀਤਿ ਹੈ। ੨. ਪਰ ਸ੍‍ਥਾਨ. ਪਰਾਇਆ ਥਾਂ। ੩. ਦੇਖੋ, ਪਰਥਾਈ ੨.


ਸੰਗ੍ਯਾ- ਪਰ- ਸ੍‍ਥਾਨ. ਪਰਲੋਕ. "ਕਿਉ ਰਹੀਐ ਚਲਣਾ ਪਰਥਾਇ." (ਮਾਰੂ ਸੋਲਹੇ ਮਃ ੧) "ਲਾਹਾ ਲੈ ਪਰਥਾਇ." (ਓਅੰਕਾਰ) ੨. ਸੰ. ਪ੍ਰਥਾ. ਰੀਤਿ. ਰਸਮ. "ਜਜਿ ਕਾਜਿ ਪਰਥਾਇ ਸੁਹਾਈ." (ਆਸਾ ਮਃ ੫) ੩. ਨਿਯਮ, ਪ੍ਰਥਾ. "ਮਹਾਪੁਰਖਾ ਕਾ ਬੋਲਣਾ ਹੋਵੈ ਕਿਤੈ ਪਰਥਾਇ." (ਸੂਹੀ ਅਃ ਮਃ੩) ਬਚਨ ਕਿਸੇ ਨਿਯਮ ਨੂੰ ਲੈ ਕੇ ਹੁੰਦਾ ਹੈ.


ਪਰਸ੍‍ਥਾਨ ਵਿੱਚ. ਪਰਾਏ ਥਾਂ। ੨. ਭਾਵ- ਕਰਤਾਰ ਤੋਂ ਛੁੱਟ ਹੋਰ ਦੇਵੀ ਦੇਵਤਾ ਦੇ ਦੁਆਰੇ. "ਮਾਨੁਖ ਪਰਥਾਈ ਲਜੀਵਦੋ." (ਵਾਰ ਮਾਰੂ ੨. ਮਃ ੫) ੩. ਪ੍ਰਥਾ (ਪ੍ਰਸਿੱਧੀ) ਵਾਸਤੇ. ਸ਼ੁਹਰਤ ਲਈ। ੪. ਜੋ ਸਭ ਸ੍‍ਥਾਨਾਂ ਤੋਂ ਪਰੇ (ਪਰਮਪਦ ਹੈ, ਉਸ ਵਿੱਚ. ਤੁਰੀਯ (ਤੁਰੀਆ) ਪਦਵੀ ਵਿੱਚ. "ਕਿਰਪਾ ਤੇ ਸੁਖ ਪਾਇਆ ਸਾਚੇ ਪਰਥਾਈ." (ਆਸਾ ਅਃ ਮਃ ੧)


ਦੇਖੋ, ਪਰਥਾਇ। ੨. ਪ੍ਰਥਾ (ਪ੍ਰਸਿੱਧੀ) ਵਾਸਤੇ. "ਰਾਜੇ ਧਰਮ ਕਰਹਿ ਪਰਥਾਏ." (ਮਾਰੂ ਸੋਲਹੇ ਮਃ੧) ੩. ਪਰਸ੍‍ਥਾਨ (ਪਰਲੋਕ) ਵਾਸਤੇ. ਸ੍ਵਰਗਪ੍ਰਾਪਤੀ ਲਈ.