ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਪੱਦ। ਦੇਖੋ, ਪ੍ਰਦ.


ਸੰਗ੍ਯਾ- ਦੇਵਤਾ ਨੂੰ ਦਕ੍ਸ਼ਿਣ (ਸੱਜੇ) ਰੱਖਕੇ ਚਾਰੇ ਪਾਸੇ ਫਿਰਨ ਦੀ ਕ੍ਰਿਯਾ. ਪਰਿਕ੍ਰਮਾ. ਪਰਕੰਮਿਆ. ਹਿੰਦੂਮਤ ਦੇ ਧਰਮਗ੍ਰੰਥਾਂ ਅਨੁਸਾਰ ਦੇਵੀ ਦੀ ਇੱਕ, ਸੂਰਜ ਦੀ ੭, ਅਗਨਿ ਦੀ ੭, ਗਣੇਸ਼ ਦੀ ੩, ਵਿਸਨੁ ਦੀ ੪. ਅਤੇ ਸ਼ਿਵ ਦੀ ਅੱਧੀ ਪਰਿਕ੍ਰਮਾ ਹੈ.¹ ਗੁਰਮਤ ਵਿੱਚ ਇੱਕ ਅਥਵਾ ਪੰਜ ਪਰਿਕ੍ਰਮਾ ਦੀ ਰੀਤਿ ਹੈ।² ੨. ਵਿ- ਯੋਗ੍ਯ. ਸਮਰਥ. ਲਾਇਕ.


ਦੇਖੋ, ਪ੍ਰਦਕ੍ਸ਼ਿਣ.


ਦੇਖੋ, ਪ੍ਰਦਕ੍ਸ਼ਿਣਾ. "ਗੁਰਮੁਖ ਮਾਰਗ ਚੱਲਣਾ ਪਰਦਖਣਾ ਪੂਰਨ ਪਰਤਾਪੈ."(ਭਾਗੁ) "ਸਫਲ ਚਰਨ ਪਰਦੱਛਨਾ ਕਰੋਈਐ." (ਭਾਗੁ ਕ)


ਫ਼ਾ. [پردہ] ਪਰਦਹ. ਸੰਗ੍ਯਾ- ਆਵਰਣ. ਪੜਦਾ. "ਜਿਨਿ ਭ੍ਰਮਪਰਦਾ ਖੋਲਾ." (ਸੂਹੀ ਛੰਤ ਮਃ ੫) ੨. ਇਸਤ੍ਰੀਆਂ ਨੂੰ ਦੂਸਰਿਆਂ ਦੀ ਦ੍ਰਿਸ੍ਟਿ ਤੋਂ ਬਚਾਉਣ ਲਈ ਵਸਤ੍ਰ ਮਕਾਨ ਆਦਿ ਦੀ ਓਟ. ਵਾਲਮੀਕ ਕਾਂਡ ੬, ਅਃ ੧੧੬ ਵਿੱਚ ਰਾਮਚੰਦ੍ਰ ਜੀ ਨੇ ਵਿਭੀਸਣ ਨੂੰ ਆਖਿਆ ਕਿ ਹੇ ਰਾਕ੍ਸ਼੍‍ਸਰਾਜ! ਇਸਤ੍ਰੀ ਦਾ ਉੱਤਮ ਆਚਰਣ ਹੀ ਸਭ ਤੋਂ ਵਧਕੇ ਪਰਦਾ ਹੈ, ਇਸ ਦੇ ਤੁੱਲ ਘਰ, ਵਸਤ੍ਰ, ਕਨਾਤ ਅਰ ਉੱਚੀ ਦੀਵਾਰ ਦਾ ਪਰਦਾ ਨਹੀਂ ਹੈ.#ਸਿੱਖਧਰਮ ਵਿੱਚ ਭੀ ਪਰਦੇ ਦਾ ਨਿਸੇਧ ਹੈ. ਦੇਖੋ, ਗੁਰੁਪ੍ਰਤਾਪ ਸੂਰਯ ਰਾਸਿ ੧, ਅਃ ੩੩। ੩. ਵੀਣਾ ਸਿਤਾਰ ਆਦਿ ਬਾਜਿਆਂ ਦਾ ਬੰਦ, ਜਿਸ ਤੋਂ ਸੁਰਾਂ ਦਾ ਵਿਭਾਗ ਹੁੰਦਾ ਹੈ.