ਥ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

land (as against sea); place; region; combining form as in ਮਾਰੂ ਥਲ ; layer, crust
ਸੰਗ੍ਯਾ- ਥੱਪੜ. ਤਮਾਚਾ. "ਥਾਪਰ ਸੋਂ ਸੋਉ ਮਾਰਡਰ੍ਯੋ." (ਕ੍ਰਿਸਨਾਵ) ਦੇਖੋ, ਥਾਪੜਨਾ। ੨. ਇੱਕ ਖਤ੍ਰੀ ਗੋਤ, ਜਿਸ ਦੀ ਗਿਣਤੀ ਬੁੰਜਾਹੀਆਂ ਵਿੱਚ ਹੁੰਦੀ ਹੈ.
ਅਸਥਾਪਨ ਕਰਕੇ. ਥਾਪਕੇ। ੨. ਥਾਪੜਕੇ. ਭਾਵ- ਪ੍ਯਾਰ ਨਾਲ ਪਲੋਸਕੇ. "ਬਾਲਕ ਰਾਖੇ ਅਪਨੇ ਕਰਿ ਥਾਪਿ." (ਬਸੰ ਮਃ ੫)
ਸ੍‍ਥਾਪਨ ਕਰਕੇ ਅਤੇ ਮੇਟਕੇ. "ਤੂ ਦੇਖਹਿ ਥਾਪਿ ਉਥਾਪਿ." (ਸੂਹੀ ਅਃ ਮਃ ੧)
ਦੇਖੋ, ਥਾਪਯੈ.
ਦੇਖੋ, ਥਾਪਨ। ੨. ਸੰਗ੍ਯਾ- ਥਪਕੀ. ਪਿਆਰ ਨਾਲ ਪਿੱਠ ਤੇ ਹੱਥ ਮਾਰਨ ਦੀ ਕ੍ਰਿਯਾ. "ਗਰ ਥਾਪੀ ਦਿਤੀ ਕੰਡਿ ਜੀਉ." (ਸ੍ਰੀ ਮਃ ੫. ਪੈਪਾਇ) ੩. ਮਿੱਟੀ ਅਤੇ ਚੂਨਾ ਕੁੱਟਣ ਦੀ ਚਪਟੀ ਮੋਗਰੀ.
ਥਪਕੀ (ਥਾਪੀ) ਲਾਉਣੀ. ਦੇਖੋ, ਥਾਪ ੫.