ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
wealth, money, lucre, riches, pelf, capital, funds, assets, property; affluence, opulence
ਕ੍ਰਿ- ਮੁਹਿੰਮ ਲਈ ਤਿਆਰ ਹੋਣਾ. ਜੰਗ ਕਰਨ ਨੂੰ ਤਿਆਰ ਹੋਣਾ. ਪੁਰਾਣੇ ਜ਼ਮਾਨੇ ਚਿੱਲਾ ਉਤਾਰਕੇ ਰਾਜ ਦਰਬਾਰ ਵਿੱਚ ਧਨੁਸ ਰੱਖਿਆ ਜਾਂਦਾ ਸੀ, ਜੋ ਦਰਬਾਰੀ ਉੱਠਕੇ ਚਿੱਲਾ ਚੜਾਉਂਦਾ, ਉਹ ਸੈਨਾਪਤੀ ਥਾਪਕੇ ਗ਼ਨੀਮ ਪੁਰ ਭੇਜਿਆ ਜਾਂਦਾ.
ਸੰ. ਧਨੁਸ ਨੂੰ ਕੱਟਣ ਵਾਲਾ ਤੀਰ. (ਸਨਾਮਾ) ਅਰਧਚੰਦ੍ਰ ਵਾਣ ਨਾਲ ਧਨੁਸ ਕੱਟਿਆ ਜਾਂਦਾ ਹੈ.
ਸੰਗ੍ਯਾ- ਧਨੁਸ ਦਾ ਪੁਤ੍ਰ, ਤੀਰ. (ਸਨਾਮਾ) ਦੇਖੋ, ਧਨੁਜ.
ਸੰਗ੍ਯਾ- ਧਨੁਸ ਦੇ ਅੱਗੇ ਜੋ ਲਗਾਇਆ ਜਾਵੇ, ਤੀਰ. "ਬਿਸਿਖ ਬਾਨ ਧਨੁਖਾਗ੍ਰ ਭਨ." (ਸਨਾਮਾ)
ਸੰਗ੍ਯਾ- ਧਨੁਸ ਤੋਂ ਨਿਕਲਕੇ ਜੋ ਵੈਰੀ ਤੇ ਜਾਵੇ, ਤੀਰ. ਧਨੁਖਸੁਤ. "ਦੀਨੋ ਧਨੁਜ ਚਲਾਇ, ਧਨੁਖ ਦ੍ਰਿੜ੍ਹ ਸਾਧਕਰ." (ਚਰਿਤ੍ਰ ੧੭੫) "ਬਿਸਿਖ ਬਾਣ ਸਰ ਧਨੁਜ ਭਨ." (ਸਨਾਮਾ)
ਸੰਗ੍ਯਾ- ਧਨੁ (ਕਮਾਣ) ਵਾਲੀ ਸੈਨਾ. (ਸਨਾਮਾ)