ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ. ਤਾਰੀਅਲੇ. "ਤਾਰੀਲੇ ਗਨਕਾ ਬਿਨਰੂਪ ਕੁਬਜਾ." (ਗਉ ਨਾਮਦੇਵ)


ਤਾਰੁਣ੍ਯ (ਜੁਆਨੀ) ਵਾਲੀ. ਦੇਖੋ, ਤਰੁਣੀ. "ਨਮੋ ਤਾਰੁਣੀਅੰ ਨਮੋ ਬ੍ਰਿੱਧ ਬਾਲਾ." (ਚੰਡੀ ੨)


ਵਿ- ਤਰਨ ਵਾਲਾ. ਤੈਰਾਕ. "ਜੇ ਤੂੰ ਤਾਰੂ ਪਾਣਿ." (ਸਵਾ ਮਃ ੧) ੨. ਅਥਾਹ. ਜੋ ਤਰੇ ਬਿਨਾ ਪੈਰਾਂ ਨਾਲ ਲੰਘਿਆ ਨਹੀਂ ਜਾਂਦਾ. "ਤਤੈ ਤਾਰੂ ਭਵਜਲ ਹੋਆ ਤਾਕਾ ਅੰਤੁ ਨ ਪਾਇਆ." (ਆਸਾ ਪਟੀ ਮਃ ੧) ੩. ਸੰਗ੍ਯਾ- ਡੂੰਘਾ ਜਲ, ਜਿਸ ਨੂੰ ਤਰਕੇ ਪਾਰ ਹੋ ਸਕੀਏ. "ਮਛੀ ਤਾਰੂ ਕਿਆ ਕਰੇ?" (ਵਾਰ ਮਾਝ ਮਃ ੧) ੪. ਸ਼੍ਰੀ ਗੁਰੂ ਅਮਰਦੇਵ ਦਾ ਇੱਕ ਅਨੰਨ ਸੇਵਕ। ੫. ਸ਼੍ਰੀ ਗੁਰੂ ਰਾਮਦਾਸ ਸਾਹਿਬ ਦਾ ਇੱਕ ਪ੍ਰੇਮੀ ਸਿੱਖ.


ਸਤਿਗੁਰੂ ਦੇ ਅਨੰਨ ਸਿੱਖ ਸ਼ਹੀਦ ਤਾਰੂਸਿੰਘ ਜੀ, ਜੋ ਪੂਲ੍ਹਾ ਪਿੰਡ (ਜਿਲਾ ਲਹੌਰ, ਤਸੀਲ ਕੁਸੂਰ) ਦੇ ਰਹਿਣ ਵਾਲੇ ਕਿਰਤੀ ਭਜਨੀਕ, ਪੰਥ ਸੇਵੀ ਸਿੰਘ ਸਨ. ਨਿਰੰਜਨੀਏ ਮਹੰਤ ਨੇ ਖ਼ਾਨ ਬਹਾਦੁਰ ਸੂਬਾਲਹੌਰ ਪਾਸ ਝੂਠੀ ਸ਼ਕਾਯਤ ਕਰਕੇ ਕਿ ਤਾਰੂਸਿੰਘ ਡਾਕੂਆਂ ਨੂੰ ਪਨਾਹ ਤੇ ਸਹਾਇਤਾ ਦਿੰਦਾ ਹੈ ਅਰ ਚੋਰੀ ਕਰਵਾਉਂਦਾ ਹੈ, ਇਨ੍ਹਾਂ ਨੂੰ ਕ਼ੈਦ ਕਰਵਾ ਦਿੱਤਾ. ਜਦ ਇਸਲਾਮ ਕ਼ਬੂਲ ਨਾ ਕੀਤਾ, ਤਦ ਭਾਈ ਸਾਹਿਬ ਦੀ ਕੇਸ਼ਾਂ ਸਮੇਤ ਖੇਪਰੀ ਰੰਬੀ ਨਾਲ ਜੱਲਾਦ ਤੋਂ ਉਤਰਵਾ ਦਿੱਤੀ, ਪਰ ਤਾਰੂਸਿੰਘ ਜੀ ਸ਼ਾਂਤਚਿੱਤ ਹੋਏ ਜਪੁ ਸਾਹਿਬ ਦਾ ਪਾਠ ਕਰਦੇ ਰਹੇ. ੨੩ ਅੱਸੂ ਸੰਮਤ ੧੮੦੨ ਨੂੰ ਆਪ ਨੇ ਸ਼ਹੀਦੀ ਪਾਈ.¹ ਧਰਮਵੀਰ ਤਾਰੂਸਿੰਘ ਜੀ ਦਾ ਸ਼ਹੀਦਗੰਜ ਦਿੱਲੀ ਦਰਵਾਜ਼ੇ ਰੇਲਵੇ ਸਟੇਸ਼ਨ ਪਾਸ ਲਹੌਰ ਵਿਦ੍ਯਮਾਨ ਹੈ.


ਸੰਗ੍ਯਾ- ਤਾਰਿਆਂ ਦਾ ਸ੍ਵਾਮੀ, ਚੰਦ੍ਰਮਾ. (ਸਨਾਮਾ)


ਵਿ- ਤਾਰਨ ਵਾਲਾ। ੨. ਸੰਗ੍ਯਾ- ਤਾਰੇਂ ਦੜ. ਤਰਨ ਵਿਦ੍ਯਾ ਵਿੱਚ ਨਿਪੁਣ. "ਤਾਰੇਦੜੋ ਭੀ ਤਾਰ." (ਵਾਰ ਮਾਰੂ ੨. ਮਃ ੫) ਤਾਰੂ ਹੀ ਦੂਜੇ ਨੂੰ ਤਾਰ ਸਕਦਾ ਹੈ.