ਸੰ. ਕ੍ਸ਼ੇਪਣ. ਨੌਕਾ ਚਲਾਉਣ ਲਈ ਚੱਪਾ ਪਾਣੀ ਵਿੱਚ ਸੁੱਟਣਾ. ਚੱਪਾ ਚਲਾਉਣਾ. ਦੇਖੋ, ਖੇਵ। ੨. ਗੁਜ਼ਾਰਨਾ. ਵਿਤਾਉਣਾ. "ਕਿਨ ਹੀ ਤੰਤੁ ਮੰਤੁ ਬਹੁ ਖੇਵਾ." (ਰਾਮ ਅਃ ਮਃ ੫) ਤੰਤ੍ਰ ਮੰਤ੍ਰ ਵਿੱਚ ਕਾਲ ਕ੍ਸ਼ੇਪਣ ਕੀਤਾ (ਵਕਤ ਗੁਜ਼ਾਰਿਆ). "ਝੂਠੈ ਰੰਗਿ ਖੁਆਰੁ ਕਹਾਂ ਲਗੁ ਖੇਵੀਐ?" (ਫੁਨਹੇ ਮਃ ੫)
ਦੇਖੋ, ਖੇਵਨ। ੨. ਦੇਖੋ, ਖੇਵਾਟ.
nan
ਦੇਖੋ, ਖੇਵਟ. "ਆਪੇ ਸਾਗਰ ਬੋਹਿਥਾ, ਆਪੇ ਹੀ ਖੇਵਾਟ." (ਵਾਰ ਗੂਜ ੨. ਮਃ ੫)
ਸੰ. ਖੇਟ. ਸੰਗ੍ਯਾ- ਪਿੰਡ. ਗ੍ਰਾਮ. "ਪ੍ਰਿਥਮੇ ਬਸਿਆ ਸਤ ਕਾ ਖੇੜਾ." (ਰਾਮ ਮਃ ੫) "ਭੱਠ ਖੇੜਿਆਂ ਦਾ ਰਹਿਣਾ." (ਹਜਾਰੇ ੧੦) ੨. ਭਾਵ- ਦੇਹ. ਸ਼ਰੀਰ.
ਦੇਖੋ, ਕਲਮੋਟ.
ਸੰ. ਖਰਾਯਸ. ਸੰਗ੍ਯਾ- ਪੱਕਾ ਲੋਹਾ, ਜਿਸ ਦੇ ਕੁਹਾੜੀ ਦਾਤੀ ਆਦਿਕ ਸੰਦ ਬਣਦੇ ਹਨ। ੨. ਛੋਟਾ ਪਿੰਡ. ਮਾਜਰੀ। ੩. ਜਿਲਾ ਅੰਬਾਲਾ, ਤਸੀਲ ਰੋਪੜ, ਥਾਣਾ ਮੋਰੰਡਾ ਦਾ ਇੱਕ ਪਿੰਡ ਹੈ, ਜਿੱਥੋਂ ਦੇ ਰਹਿਣ ਵਾਲੇ ਗੰਗੂ ਬ੍ਰਾਹਮਣ ਨੇ ਮਾਤਾ ਗੁਜਰੀ ਜੀ ਦਾ ਧਨ ਚੁਰਾਕੇ ਸਾਹਿਬਜ਼ਾਦਿਆਂ ਸਮੇਤ ਮਾਤਾ ਜੀ ਨੂੰ ਤੁਰਕਾਂ ਹੱਥ ਫੜਾਇਆ ਸੀ. ਬੰਦਾਬਹਾਦੁਰ ਨੇ ਸੰਮਤ ੧੭੬੭ ਵਿੱਚ ਇਸ ਪਿੰਡ ਨੂੰ ਤਬਾਹ ਕਰਕੇ ਗੰਗੂ ਨੂੰ ਕਰਣੀ ਦਾ ਫਲ ਭੁਗਾਇਆ. ਹੁਣ ਨਵੀਂ ਆਬਾਦੀ ਦਾ ਨਾਉਂ ਸਹੇੜੀ ਹੈ. ਦੇਖੋ, ਸਹੇੜੀ.
nan
ਕ੍ਰਿ. ਵਿ- ਖਾਕੇ. ਖਾਦਨ ਕਰਕੇ. "ਏਕ ਕਹੈਂ ਹਮ ਖੈ ਮਰ ਹੈਂ ਬਿਖ." (ਕ੍ਰਿਸਨਾਵ) ੨. ਸੰ. ਕ੍ਸ਼ਯ. ਸੰਗ੍ਯਾ- ਵਿਨਾਸ਼. "ਸਗਲ ਬਿਆਧਿ ਮਨ ਤੇ ਖੈ ਨਸੈ." (ਸੁਖਮਨੀ) ੩. ਹਾਨੀ. ਨੁਕਸਾਨ. ਘਾਟਾ. "ਜਾਕੇ ਭਗਤ ਕਉ ਨਾਹੀ ਖੈ." (ਬਸੰ ਮਃ ੫) ੪. ਖਈ ਰੋਗ. ਦੇਖੋ, ਖਈ ੩.