ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਖਿੱਚਣਾ. ਆਕਰ੍ਸਣ ਕਰਨਾ.


ਦੇਖੋ, ਖੋਣਾ। ੨. ਫ਼ਾ. [خو] ਸੰਗ੍ਯਾ- ਸੁਭਾਉ. ਪ੍ਰਕ੍ਰਿਤਿ.


ਵਿ- ਖੋਣ ਵਾਲਾ.


ਸੰ. ਕ੍ਸ਼ੁਦ- ਪਯ. ਸੰਗ੍ਯਾ- ਖੁਰਚਣੇ ਨਾਲ ਤਾੜਿਆ ਹੋਇਆ ਦੁੱਧ. ਮਾਵਾ. ਖੋਇਆ. ਖੋਯਾ. ਆਂਚ ਨਾਲ ਪਾਣੀ ਜਲਾਕੇ ਗਾੜ੍ਹਾ ਪਿੰਨੇ ਦੀ ਸ਼ਕਲ ਵਿੱਚ ਕੀਤਾ ਦੁੱਧ. ਇਸ ਦੀਆਂ- ਪੇੜੇ, ਗੁਲਾਬਜਾਮਣਾਂ, ਕਲਾਕੰਦ ਆਦਿ- ਅਨੇਕ ਮਿਠਾਈਆਂ ਬਣਦੀਆਂ ਹਨ. ਗਾੜ੍ਹੇ ਦੁੱਧ ਵਿੱਚੋਂ ਖੋਆ ਵੱਧ, ਅਤੇ ਪਤਲੇ ਵਿੱਚੋਂ ਘੱਟ ਨਿਕਲਦਾ ਹੈ, ਜਿਵੇਂ- ਮਹਿਂ (ਮੱਝ) ਦੇ ਮਣ ਦੁੱਧ ਵਿੱਚੋਂ ਨੌ ਸੇਰ, ਬਕਰੀ ਦੇ ਦੁੱਧ ਵਿੱਚੋਂ ਸਵਾ ਅੱਠ ਸੇਰ, ਗਉ ਦੇ ਦੁੱਧ ਵਿੱਚੋਂ ਅੱਠ ਸੇਰ ਨਿਕਲਦਾ ਹੈ. ਜੇ ਖੋਏ ਨੂੰ ਘੀ ਵਿੱਚ ਭੁੰਨ ਲਈਏ ਤਦ ਚਿਰਤੀਕ ਖਰਾਬ ਨਹੀਂ ਹੁੰਦਾ. ਖੋਆ ਪੁਸ੍ਟਿਕਾਰਕ ਅਤੇ ਮਨੀ ਵਧਾਉਣ ਵਾਲਾ ਹੈ. ਚਿਕਨਾ ਅਰ ਭਾਰੀ ਹੈ. ਇਸ ਨੂੰ ਕਮਜ਼ੋਰ ਆਦਮੀ ਹਜਮ ਨਹੀਂ ਕਰ ਸਕਦਾ. "ਖੋਆ ਪਯ ਤਪਤਾਇ ਬਨਾਵਹਿਂ." (ਗੁਪ੍ਰਸੂ)


ਫ਼ਾ. [خوئے] ਸੰਗ੍ਯਾ- ਸੁਭਾਉ. ਆਦਤ. ਬਾਂਣ. ਪ੍ਰਕ੍ਰਿਤਿ. "ਅਭਿਮਾਨ ਖੋਇ ਖੋਇ." (ਬਿਲਾ ਮਃ ੫) "ਤੁਮ ਖੋਇ ਤੁਰਕ ਕੀ ਜਾਨੋ." (ਨਾਪ੍ਰ) ੨. ਦੇਖੋ, ਖੋਣਾ. "ਖੋਇ ਖਹੜਾ ਭਰਮੁ ਮਨ ਕਾ." (ਮਾਰੂ ਮਃ ੫) ੩. ਖੋਕੇ. ਗਵਾਕੇ.


ਗਵਾਇਆ. "ਖੋਇਓ ਮੂਲ, ਲਾਭ ਕਹਿਂ ਪਾਵਸਿ?" (ਭੈਰ ਮਃ ੫)


ਦੇਖੋ, ਖੋਇਓ। ੨. ਦੇਖੋ, ਖੋਆ.


ਦੇਖੋ, ਖਵੀਦ.


ਗਵਾਈ. "ਖੋਈ ਹਉ." (ਬਿਲਾ ਮਃ ੫) ੨. ਖ਼ਤਮ ਕੀਤੀ. ਮੁਕਾਈ. "ਲਿਖਦਿਆ ਲਿਖਦਿਆ ਕਾਗਦ ਮਸੁ ਖੋਈ." (ਮਾਝ ਅਃ ਮਃ ੩)