ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਜਾਡਾ। ੨. ਦੇਖੋ, ਜਾੜ ੧.


ਸੰਗ੍ਯਾ- ਦਾੜ੍ਹ. ਦੰਸ੍ਟ੍ਰੀ. ਪੀਹਣ ਵਾਲਾ ਦੰਦ.


ਦੇਖੋ, ਜਾ ੨. "ਜਾਂ ਆਪੇ ਨਦਰਿ ਕਰੇ ਹਰਿ ਪ੍ਰਭੁ ਸਾਚਾ." (ਮਲਾ ਮਃ ੩) ੨. ਜਾਨ ਦਾ ਸੰਖੇਪ। ੩. ਅਜ਼- ਆਂ ਦਾ ਸੰਖੇਪ. ਉਸ ਤੋਂ.


ਫ਼ਾ. [جاںسپُرد] ਜਾਨ ਹਵਾਲੇ ਕੀਤੀ. ਭਾਵ- ਮਰਗਿਆ.


ਦੇਖੋ, ਜਾਹਿ.


ਦੇਖੋ, ਜਾ ਅਤੇ ਕਉ. ਸ਼ਰਵ- ਜਿਸ ਨੂੰ, ਜਿਸ ਦਾ, ਜਿਸ ਦੀ, ਜਿਸ ਦੇ. ਜਾਕਉ ਅਪਨੀ ਕਰੈ ਬਖਸੀਸ." (ਸੁਖਮਨੀ) "ਜਾਕਾ ਕੀਆ ਸਭੁਕਿਛੁ ਹੋਇ." (ਭੈਰ ਮਃ ੫)


ਜਿਸ ਦੀ. ਜਿਸ ਦੇ. "ਜਾਕੀ ਪ੍ਰੀਤਿ ਸਦਾ ਸੁਖ ਹੋਇ." (ਗਉ ਮਃ ੫) "ਜਾਂਕੇ ਚਾਕਰ ਕਉ ਨਹੀ ਡਾਨ." (ਗਉ ਅਃ ਮਃ ੫) "ਜਾਕੈ ਅੰਤਰਿ ਬਸੈ ਪ੍ਰਭੁ ਆਪਿ" (ਸੁਖਮਨੀ)


ਜਿਸ ਨੂੰ। ੨. ਜਿਸ ਦਾ. "ਜਾਕੋ ਮੰਤ੍ਰ ਉਤਾਰੈ ਸਹਸਾ." (ਸਾਰ ਮਃ ੫)


ਸੰ. ਵਿ- ਜੰਗਲੀ. ਜੰਗਲ ਨਾਲ ਹੈ ਜਿਸ ਦਾ ਸੰਬੰਧ। ੨. ਸੰਗ੍ਯਾ- ਉਹ ਦੇਸ਼, ਜਿੱਥੇ ਵਰਖਾ ਘੱਟ ਹੋਵੇ। ੩. ਤਿੱਤਰ, ਮ੍ਰਿਗ ਆਦਿ ਜੰਗਲੀ ਜੀਵ.