ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਡਿੰਗ. ਸੰਗ੍ਯਾ- ਕਵਿ. ਉਸਤਤਿ ਕਰਨ ਵਾਲਾ. ਸੰ. ਸ੍ਵਾਵਕ.


ਕ੍ਰਿ- ਤਪਾਉਣਾ. ਤਾਪਨ.


ਸੰਗ੍ਯਾ- ਤਪਾਏ ਜਾਣ ਦੀ ਕ੍ਰਿਯਾ. ਤਾਉ. ਆਂਚ। ੨. ਤਪਾਏ ਜਾਣ ਦਾ ਪਾਤ੍ਰ ਕੜਾਹੀ ਆਦਿ। ੩. ਤਪਾਉਂਦੇ ਹਨ. "ਤੇਲ ਤਾਵਣਿ ਤਾਤਓ." (ਆਸਾ ਛੰਤ ਮਃ ੧)


ਸੰ. तावत्. ਕ੍ਰਿ. ਵਿ- ਉਸ ਵੇਲੇ ਤਾਈਂ. ਓਦੋਂ ਤੀਕ। ੨. ਓਥੋਂ ਤੀਕ. ਵਹਾਂ ਤਕ। ੩. ਉਤਨੇ ਪਰਿਮਾਣ ਦਾ। ੪. ਯੌਗਿਕ ਸ਼ਬਦਾਂ ਵਿੱਚ- ਤਾਵਦ੍‌ਗੁਣ ਅਤੇ ਤਾਵਨ੍‌ਮਾਤ੍ਰ ਆਦਿ.


ਦੇਖੋ, ਤਾਵਤ ੪.


ਫ਼ਾ. [تاوان] ਸੰਗ੍ਯਾ- ਹਾਨੀ ਦਾ ਬਦਲਾ. ਨੁਕ਼ਸਾਨ ਦੇ ਬਦਲੇ ਕਿਸੇ ਵਸਤੁ ਦਾ ਲੈਣਾ ਦੇਣਾ। ੨. ਸੰ. ਕ੍ਰਿ. ਵਿ- ਉਤਨਾ. ਉਸ ਕਦਰ। ੩. ਉਸ ਸਮੇਂ ਤੀਕ.


ਅ਼. [تعویذ] ਤਅ਼ਵੀਜ. ਸੰਗ੍ਯਾ- ਔਜ (ਪਨਾਹ) ਲੈਣ ਦਾ ਭਾਵ। ੨. ਧਾਤੁ ਵਸਤ੍ਰ ਆਦਿ ਵਿੱਚ ਲਪੇਟਕੇ ਅੰਗਾਂ ਨਾਲ ਬੱਧਾ ਜੰਤ੍ਰ ਮੰਤ੍ਰ, ਜਿਸ ਤੋਂ ਲੋਕ ਖ਼ਿਆਲ ਕਰਦੇ ਹਨ ਕਿ ਕਲੇਸ਼ ਤੋਂ ਬਚਣ ਲਈ ਪਨਾਹ ਮਿਲਦੀ ਹੈ.


ਅ਼. [تاویل] ਸੰਗ੍ਯਾ- ਸ੍ਵਪਨਫਲ। ੨. ਸੁਪਨੇ ਦਾ ਫਲ ਦੱਸਣਾ। ੩. ਕਿਸੇ ਵਾਕ ਦਾ ਭਾਵ ਅਰਥ ਪ੍ਰਗਟ ਕਰਨਾ.


ਸੰਗ੍ਯਾ- ਖੋਜ ਦ੍ਰਿਸ੍ਟਿ. ਕਿਸੇ ਵਸਤੁ ਦਾ ਭੇਤ ਜਾਣਨ ਲਈ ਗਹਿਰੀ ਨਜਰ. ਨੀਝ। ੨. ਸੰ. ਤਾਡ. ਤਾੜਨ ਦਾ ਭਾਵ. ਕੁੱਟਣਾ। ੩. ਖਜੂਰ ਦੀ ਕ਼ਿਸਮ ਦਾ ਇੱਕ ਬਿਰਛ. ਤਾਲ L. Sabal Palmetta. ਇਸ ਦੇ ਰਸ ਤੋਂ ਤਾੜੀ ਸ਼ਰਾਬ ਬਣਦੀ ਹੈ. ਪੱਤਿਆਂ ਦੇ ਪੱਖੇ ਬਣਾਉਂਦੇ ਹਨ. ਪੁਰਾਣੇ ਸਮੇਂ ਤਾੜਪਤ੍ਰ ਲਿਖਣ ਲਈ ਕਾਗਜ ਦੀ ਥਾਂ ਵਰਤੇ ਜਾਂਦੇ ਸਨ. ਦੇਖੋ, ਤਾਰਿ। ੪. ਤਿੰਨ ਸੌ ਹੱਥ ਦੀ ਲੰਬਾਈ. ਡੇਢ ਸੌ ਗਜ਼ ਭਰ ਮਿਣਤੀ. "ਤਾੜ ਪ੍ਰਮਾਣ ਕਰ ਅਸਿ ਉਤੰਗ ×××× ਤ੍ਰੈ ਸੈ ਹੱਥ ਉਤੰਗੀ ਖੰਡਾ ਧੂਹਿਆ." (ਕਲਕੀ)