ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪੰਜਾਬ ਦੇ ਇੱਕ ਜਿਲੇ ਦਾ ਪ੍ਰਧਾਨ ਨਗਰ, ਜੋ ਕਿਸੇ ਸਮੇਂ ਗੁੱਜਰਾਂ ਨੇ ਆਬਾਦ ਕੀਤਾ ਹੈ. ਇਸ ਦਾ ਨਾਉਂ ਕੁਝ ਕਾਲ ਖ਼ਾਨਪੁਰ ਭੀ ਰਿਹਾ ਹੈ. ਇਹ ਲਹੌਰ ਤੋਂ ੪੨ ਮੀਲ ਵਾਯਵੀ ਕੋਣ ਹੈ. ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਾਹਾਂ ਸਿੰਘ ਦੀ ਇੱਥੇ ਰਾਜਧਾਨੀ ਰਹੀ ਹੈ. ਬਹੁਤਿਆਂ ਨੇ ਗੁੱਜਰਾਂਵਾਲੇ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਅਸਥਾਨ ਲਿਖਿਆ ਹੈ.


ਦੇਖੋ, ਗੁਜਰਾਂਵਾਲਾ.


ਗੁੱਜਰ (ਗੁਰ੍‍ਜਰ) ਦੀ ਇਸਤ੍ਰੀ. ਗੂਜਰੀ। ੨. ਗੁਜਸ਼ਤਨ ਦਾ ਭੂਤ ਕਾਲ. ਬੀਤੀ. ਗੁਜਰੀ। ੩. ਮਰੀ. ਦੇਖੋ, ਗੁਜਸ਼ਤਹ। ੪. ਦੇਖੋ, ਗੁਜਰੀ ਮਾਤਾ.


ਕਰਤਾਰਪੁਰ ਨਿਵਾਸੀ ਲਾਲਚੰਦ ਸੁਭਿਖੀਏ ਖਤ੍ਰੀ ਦੀ, ਮਾਤਾ ਬਿਸਨਕੌਰ ਦੇ ਉਦਰ ਤੋਂ ਉਪਜੀ ਬੇਟੀ, ਜਿਸ ਦਾ ਵਿਆਹ ੧੫. ਅੱਸੂ ਸੰਮਤ ੧੬੮੬ ਨੂੰ ਕਰਤਾਰਪੁਰ ਵਿੱਚ ਗੁਰੂ ਤੇਗ ਬਹਾਦੁਰ ਜੀ ਨਾਲ ਹੋਇਆ, ਅਤੇ ਜਿਸ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਹੋਣ ਦਾ ਮਾਨ ਪ੍ਰਾਪਤ ਕੀਤਾ.#ਜਿਸ ਵੇਲੇ ਛੋਟੇ ਸਾਹਿਬਜ਼ਾਦੇ ਤੁਰਕਾਂ ਦੇ ਫੜੇ ਹੋਏ ਸਰਹਿੰਦ ਪਹੁਚੇ ਹਨ, ਤਦ ਮਾਤਾ ਜੀ ਨਾਲ ਸਨ. ਪੋਤਿਆਂ ਦਾ ਸ਼ਹੀਦ ਹੋਣਾ ਸੁਣਕੇ ੧੩. ਪੋਹ ਸੰਮਤ ੧੭੬੧ ਨੂੰ ਆਪ ਦੇਹ ਤ੍ਯਾਗਕੇ ਗੁਰਪੁਰਿ ਪਧਾਰੇ. ਜਿਸ ਬੁਰਜ ਵਿੱਚ ਮਾਤਾ ਜੀ, ਬਾਬਾ ਜ਼ੋਰਾਵਰ ਸਿੰਘ ਅਤੇ ਫ਼ਤੇਹ ਸਿੰਘ ਜੀ ਨਜਰਬੰਦ ਰਹੇ ਸਨ, ਉਸ ਦਾ ਨਾਉਂ ਹੁਣ "ਮਾਤਾ ਗੁਜਰੀ ਦਾ ਬੁਰਜ" ਹੈ. ਆਪ ਦੀ ਸਮਾਧਿ ਗੁਰਦ੍ਵਾਰਾ ਜੋਤਿਸਰੂਪ ਪਾਸ ਹੈ. ਦੋਖੋ, ਸਰਹਿੰਦ ਅਤੇ ਫਤੇਗੜ੍ਹ.


ਫ਼ਾ. [گُزاشت] ਗੁਜਾਸ਼੍ਤ. ਛੱਡ ਦਿੱਤਾ. ਨਿਰਬੰਧ (ਰਿਹਾ) ਕੀਤਾ.


ਫ਼ਾ. [گُزاشتن] ਗੁਜਾਸ਼੍ਤਨ. ਛੱਡਣਾ. ਤ੍ਯਾਗਣਾ। ੨. ਰਿਹਾ (ਨਿਰਬੰਧ) ਕਰਨਾ.