nan
ਸੰਗ੍ਯਾ- ਇੱਕ ਪ੍ਰਕਾਰ ਦਾ ਘਾਹ. ਕਾਸ਼. ਕਾਹੀਂ। ੨. ਅੱਚਵੀ. ਹੱਡਭੰਨਣੀ। ੩. ਖਾਜ ਦੀ ਪ੍ਰਬਲਤਾ.
ਦੇਖੋ, ਖੋਹ ੪.
ਉਖੇੜਦੀਆਂ (ਪੁੱਟਦੀਆਂ) ਹਨ. ਦੇਖੋ, ਖੋਹਣਾ। ੨. ਖੋਂਹਦੇ ਹਨ.
ਕੁਕਰੀ. ਦੇਖੋ, ਖੋਖਰੀ ੨. "ਛੁਰੀ ਖੋਖਨੀ ਸੈਫ ਲਾਂਬੀ." (ਗੁਪ੍ਰਸੂ)
ਵਿ- ਖੋਖਲਾ. ਥੋਥਾ. "ਖੋਖਰ ਲਕਰਾ ਪਰ ਮਹਾਨਾ." (ਗੁਪ੍ਰਸੂ) ੨. ਸੰਗ੍ਯਾ- ਖੁੱਡ. ਬਿਲ. "ਖੋਖਰ ਸਹਿਤ ਬ੍ਰਿੱਛ ਇਕ ਜੋਵਾ." (ਗੁਪ੍ਰਸੂ) ੩. ਖੁਖਰਾਣ ਖਤ੍ਰੀ ਗੋਤ੍ਰ. ਦੇਖੋ, ਖਤ੍ਰੀ ਅਤੇ ਖੋਖਰਾਇਣ। ੪. ਇੱਕ ਰਾਜਪੂਤ ਗੋਤ੍ਰ, ਤਲਵੰਡੀਪਤਿ ਰਾਇ ਬੁਲਾਰ ਦੀ ਇਸਤ੍ਰੀ ਇਸੇ ਗੋਤ ਦੀ ਸੀ. "ਜਹਿਂ ਰਾਨੀ ਖੋਖਰ ਮਧ ਸਾਲਾ." (ਨਾਪ੍ਰ) ੫. ਇੱਕ ਜੱਟ ਗੋਤ੍ਰ। ੬. ਖੋਖਰ ਜਾਤਿ ਦੇ ਜੱਟਾਂ ਦਾ ਵਸਾਇਆ ਪਿੰਡ.
ਵਿ- ਥੋਥਾ. ਖ਼ਾਲੀ। ੨. ਬੋਦਾ. ਜੀਰਣ.