ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਤਾਮ੍ਰਪਣ.


ਵਿ- ਤਿੰਨ (ਤ੍ਰਯ) ਦਾ ਸੰਖੇਪ. ਜੈਸੇ- "ਤਿਲੋਕ" (ਤਿੰਨ ਲੋਕ). ੨. ਸੰਗ੍ਯਾ- ਤਿਯਾ (ਸ੍‍ਤ੍ਰੀ) ਦਾ ਸੰਖੇਪ. "ਤਿ ਛਾਡ ਧਰਮਵਾ ਨਸੈਂ." (ਕਲਕੀ) ਧਰਮ ਦੀ ਇਸਤ੍ਰੀ (ਵਿਵਾਹਿਤਾ) ਛੱਡਕੇ। ੩. ਸਰਵ- ਤਿਸ ਦਾ ਸੰਖੇਪ. ਦੇਖੋ, ਤਿਨਰ.


ਸੰਗ੍ਯਾ- ਤਿਥਿ- ਵਾਰ. ਉਤਸਵ ਮਨਾਉਣ ਦਾ ਦਿਨ. ਪਰਬ ਦਾ ਦਿਨ. ਤ੍ਯੋਹਾਰ. ਵੈਸਾਖੀ, ਹੋਲੀ, ਈ਼ਦ, ਅਤੇ Christmas day ਆਦਿ.


ਸੰਗ੍ਯਾ- ਤ੍ਰਿਵਲ. ਮੱਥੇ ਪਏ ਤਿੰਨ ਵਲ. ਮੱਥੇ ਵੱਟ ਪਾਉਣ ਦੀ ਕ੍ਰਿਯਾ, ਤ੍ਰਿਵਲਿ. "ਤਿਉਰ ਚਢਾਏ ਮਾਥ." (ਕ੍ਰਿਸਨਾਵ) ੨. ਤਿੰਨ ਵਸਤਾਂ (ਦਹੀਂ- ਅਧਰਿੜਕ- ਦੁੱਧ) ਦਾ ਮਿਲਾਕੇ ਬਣਾਇਆ ਹੋਇਆ ਪੇਯ ਪਦਾਰਥ 'ਤਿਉੜ' ਕਹਾਉਂਦਾ ਹੈ. ਪੰਜਾਬ ਵਿੱਚ ਇਸਤ੍ਰੀਆਂ ਆਪਣੇ ਬੱਚਿਆਂ ਨੂੰ ਪਸ੍ਟ ਕਰਨ ਲਈ ਤਿਉੜ ਪਿਆਉਂਦੀਆਂ ਹਨ। ੩. ਤੇਵਰ (ਤਿੰਨ ਵਸਤ੍ਰ) ਵਾਸਤੇ ਭੀ ਤਿਉਰ ਸ਼ਬਦ ਪੰਜਾਬ ਵਿੱਚ ਵਰਤਦੇ ਹਨ. ਦੇਖੋ, ਤੇਵਰ.


ਕ੍ਰਿ. ਵਿ- ਤਿਉਂ. ਤਿਵੇਂ. ਤੈਸੇ. ਵੈਸੇ. ਉਸ ਤਰਾਂ. "ਜਿਉ ਜਿਉ ਤੇਰਾ ਹੁਕਮੁ ਤਿਵੈ ਤਿਉ ਹੋਵਣਾ." (ਵਾਰ ਗੂਜ ੨. ਮਃ ੫)