ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. विष्टचिका- ਵਿਸ੍ਟਚਿਕਾ. ਸੂਦੀ ਵਾਂਙ. ਚੁਭਣ ਵਾਲਾ ਰੋਗ. ਹੈਜਾ. ਮਰੀ. "ਵਿਸੂਚਿ ਪਰੀ ਤਿਨ ਪੈ ਜਨ ਸੋਵਨ ਖਾਵਨ ਪਾਨ ਵਿਸਾਰ੍ਯੋ." (ਪੰਪ੍ਰ) ਦੇਖੋ, ਹੈਜਾ। ੨. ਕਈ ਵਿਦ੍ਵਾਨ ਵਿਸੂਚਿਕਾ ਨੂੰ ਹੈਜੇ ਤੋਂ ਭਿੰਨ ਰੋਗ ਮੰਨਦੇ ਹਨ. ਇਸ ਦਾ ਕਾਰਣ ਅਜੀਰਣ (ਅਨਪਚ) ਹੈ ਅਰ ਉਨ੍ਹਾਂ ਦਾ ਖਿਆਲ ਹੈ ਕਿ ਵਿਸੂਚਿਕਾ ਛੂਤ ਦਾ ਰੋਗ ਨਹੀਂ.


ਦੇਖੋ, ਬਿਸੂਰਣ. "ਉਤਰੇ ਸਗਲ ਵਿਸੂਰੇ." (ਅਨੰਦੁ)


ਕ੍ਰਿ. ਵਿ- ਸ਼ੋਕ ਕਰਕੇ. ਪਸ਼ਚਾਤਾਪ ਨਾਲ. ਪਛਤਾਕੇ. "ਮਰਣਿ ਵਿਸੂਰਿ ਵਿਸੂਰਿ." (ਆਸਾ ਮਃ ੫)


ਵਿ- ਬਹੁਤ ਸ਼ੂਲ ਵਾਲਾ. ਤਿੱਖੇ ਕੰਡਿਆਂ ਵਾਲਾ. "ਮੰਝਿ ਵਿਸੂਲਾ ਬਾਗੁ." (ਵਾਰ ਰਾਮ ੨. ਮਃ ੫) ਦੇਖੋ, ਅੰਚ ੩। ੨. ਵਿਸ (ਜ਼ਹਰ) ਵਾਲਾ. ਜ਼ਹਿਰੀਲਾ। ੩. ਕ੍ਰੋਧ ਨਾਲ ਪੂਰਣ। ੪. ਦੁਖਦਾਈ. ਕੰਡੇ ਵਾਂਙ ਚੁਭਣ ਵਾਲਾ. "ਆਪ ਵਿਸੂਲਾ ਹੋਇਆ ਤਿਹੁ ਲੋਕਾ ਤੇ ਖੁਨਸਾਇਕੈ." (ਚੰਡੀ ੩)


ਸੰ. ਵਿਸ਼ੇਸ. ਸੰਗ੍ਯਾ- ਫਰਕ. ਭੇਦ। ੨. ਪ੍ਰਕਾਰ. ਤਰਹ. ਢੰਗ। ੩. ਨਿਯਮ. ਕਾਇਦਾ। ੪. ਸਾਰ. ਨਿਚੋੜ। ੫. ਅਧਕਤਾ. ਜ੍ਯਾਦਤੀ। ੬. ਵਸ੍‍ਤੁ. ਪਦਾਰਥ। ੭. ਤਿਲ ਦਾ ਬੂਟਾ। ੮. ਜਾਤਿ। ੯. ਵਿ- ਬਹੁਤ. ਅਧਿਕ। ੧੦. ਖਾਸ। ੧੧. ਸੰਗ੍ਯਾ- ਇੱਕ ਅਰਥਾਲੰਕਾਰ. ਥੋੜੇ ਯਤਨ ਕਰਨ ਤੋਂ ਵਡੇ ਫਲ ਦੀ ਪ੍ਰਾਪਤੀ ਦਾ ਵਰਣਨ. "ਵਿਸ਼ੇਸ" ਅਲੰਕਾਰ ਹੈ. ਲਘੁ ਆਰੰਭਹਿ ਤੇ ਜਹਾਂ ਅਧਿਕ ਸਿੱਘ ਹ੍ਵੈਜਾਤ.#(ਰਾਮਚੰਦ੍ਰਭੂਸਣ)#ਉਦਾਹਰਣ-#ਸ਼੍ਰੀ ਸਤਿਗੁਰੁ ਕੀ ਸਭਾ ਮੇ ਫੂਲ ਜਾਇਕੈ ਆਜ,#ਕੇਵਲ ਪੇਟ ਬਜਾਇਕੈ ਲੀਨੋ ਦੇਸ਼ਨ ਰਾਜ.#(ਅ) ਇੱਕ ਵਸ੍ਤ ਦਾ ਅਨੇਕ ਅਸਥਾਨਾਂ ਵਿੱਚ ਇੱਕ ਹੀ ਸਮੇਂ ਹੋਣਾ ਬਿਆਨ ਕਰਨਾ, ਵਿਸ਼ੇਸ ਦਾ ਦੂਜਾ ਭੇਦ ਹੈ.#ਜਹਾਂ ਏਕ ਕੋ ਥਾਨ ਅਨੇਕ,#ਵਰਨੈ ਸੋਇ ਵਿਸ਼ੇਸ ਵਿਬੇਕ. (ਗਰਬਗੰਜਨੀ)#ਉਦਾਹਰਣ-#ਜਲਿ ਥਲਿ ਮਹੀਅਲਿ ਪੂਰਿਆ ਸੁਆਮੀ ਸਿਰਜਨਹਾਰੁ,#ਅਨਿਕ ਭਾਂਤਿ ਹੁਇ ਪਸਰਿਆ ਨਾਨਕ ਏਕੰਕਾਰੁ. (ਗਉ ਥਿਤੀ ਮਃ ੫)#(ੲ) ਆਧਾਰ ਬਿਨਾ ਹੀ ਆਧੇਯ ਦੀ ਇਸਥਿਤੀ ਕਹਿਣੀ, ਵਿਸ਼ੇਸ ਦਾ ਤੀਜਾ ਰੂਪ ਹੈ.#ਜਹਾਂ ਅਧੇਯ ਬਖਾਨ੍ਹ੍ਹਿਯੇ ਬਿਨ ਪ੍ਰਸਿੱਧ ਆਧਾਰ. (ਲਲਿਤਲਲਾਮ)#ਉਦਾਹਰਣ-#ਸਿੰਧੁ ਪਰਬਤ ਮੇਦਿਨੀ ਬਿਨ ਥੰਮਾ ਗਗਨ ਰਹਾਇਆ.#(ਚੰਡੀ ੩)#ਗਗਨਮੰਡਲ ਅਰਥਾਤ ਸੂਰਜ ਚੰਦ੍ਰਮਾ ਨਛਤ੍ਰ ਆਦਿਕ ਦਾ ਆਧਾਰ ਬਿਨਾ ਠਹਿਰਨਾ ਕਥਨ ਕੀਤਾ ਹੈ.


ਵਿ- ਵਿਸ਼ੇਸ ਕਰਨ ਵਾਲਾ. ਖ਼ਸੂਸੀਯਤ ਹੋਵੇ ਜਿਸ ਨਾਲ। ੨. ਸੰਗ੍ਯਾ- ਮੱਥੇ ਪੁਰ ਕੀਤਾ ਤਿਲਕ। ੩. ਇੱਕ ਅਰਥਾਲੰਕਾਰ. ਸਮ. ਵਸਤਾਂ ਦਾ ਭੇਦ, ਕੇਵਲ ਸਮੇਂ ਕਰਕੇ ਹੋਵੇ, ਐਸਾ ਵਰਣਨ "ਵਿਸ਼ੇਸਕ" ਅਲੰਕਾਰ ਹੈ.#ਸਮਯ ਭੇਦ ਸਮ ਵਸ੍ਟੁ ਮੇ ਕਰਤੋ ਭੇਦ ਵਿਸ਼ੇਸ,#ਤਾਂਹਿ ਵਿਸ਼ੇਸਕ ਕਹਿਤ ਹੈਂ ਜੇ ਮਤਿਵਾਨ ਵ੍ਰਿਜੇਸ਼.#ਉਦਾਹਰਣ-#ਚਾਕਰ ਸਭੀ ਸਦਾਇਂਦੇ ਸਾਹਿਬਦਰਬਾਰੇ,#ਨਿਵਿ ਨਿਵਿ ਕਰਨ ਜੁਧਾਰੀਆਂ ਸਭ ਸੈਹਥਿਆਰੇ,#ਮਜਲਸ ਬਹਿ ਬਾਫਾਇਂਦੇ ਗਜਗਾਹ ਸਵਾਰੇ,#ਰਣ ਵਿਚ ਪਇਆਂ ਜਾਣੀਅਨ ਜੋਧ, ਭੱਜਣਹਾਰੇ,#ਤਿਉਂ ਸਾਂਗ ਸਿਵਾਪਨ ਸਨਮੁਖਾ, ਬੇਮੁਖ ਹਤਿਆਰੇ.#(ਭਾਗੁ)