ਇਹ ਘੋੜਾ, ਸੁਲਤਾਨ ਮੁਹ਼ੰਮਦ ਬਾਰਕਜ਼ਈ ਪੇਸ਼ਾਵਰ ਦੇ ਹਾਕਿਮ ਪਾਸ ਸੀ. ਮਹਾਰਾਜਾ ਰਣਜੀਤ ਸਿੰਘ ਨੇ ਇਸ ਘੋੜੇ ਦੀ ਤਾਰੀਫ ਸੁਣਕੇ ਲੈਣ ਲਈ ਬਹੁਤ ਜਤਨ ਕੀਤੇ, ਅੰਤ ਨੂੰ ਸੰਮਤ ੧੮੮੫ ਵਿੱਚ ਮਹਾਰਾਜਾ ਨੂੰ ਸਫਲਤਾ ਪ੍ਰਾਪਤ ਹੋਈ. C. A. Huegel ਆਪਣੇ ਸਫਰਨਾਮੇ ਵਿੱਚ ਲਿਖਦਾ ਹੈ ਕਿ ਲੈਲਾ ਘੋੜਾ ਬਹੁਤ ਹੀ ਸੁੰਦਰ ਅਤੇ ਚਾਲਾਕ ਹੈ. ਇਸ ਦਾ ਰੰਗ ਕੁਮੈਤ. ਉਮਰ ਤੇਰਾਂ ਸਾਲ ਅਤੇ ਕੱਦ ਸੋਲਾਂ ਮੁੱਠੀ ਹੈ.#ਮਹਾਰਾਜਾ ਨੇ ਇਸ ਦਾ ਰਤਨਾਂ ਨਾਲ ਜੜਾਊ ਸਾਜ ਬਹੁਮੁੱਲਾ ਬਣਵਾਇਆ ਸੀ,¹ ਅਤੇ ਇਸ ਤੇ ਸਵਾਰ ਹੋਕੇ ਬਹੁਤ ਪ੍ਰਸੰਨ ਹੋਇਆ ਕਰਦੇ.
ਅ਼. [لیلی] ਵਿ- ਕਾਲੇ ਰੰਗ ਵਾਲੀ. ਸ਼੍ਯਾਮਾ। ੨. ਸੰਗ੍ਯਾ- ਖ਼ਲੀਫ਼ਾ ਹਸ਼ਾਮ ਦੀ ਅਮਲਦਾਰੀ ਵਿੱਚ. ਜੋ ਉੱਮੀਯਾ ਘਰਾਣੇ ਦਾ ਸਨ ੭੨੪ ਵਿੱਚ ਮੁਖੀਆ ਹੋਇਆ, ਇਕ ਕ਼ੈਸ [قیس] ਨਾਮ ਦਾ ਸੁੰਦਰ ਪੁਰਖ ਸੀ. ਜਿਸ ਉੱਪਰ ਇੱਕ ਅਮੀਰ ਦੀ ਬੇਟੀ ਲੈਲੀ ਆਸ਼ਕ ਹੋ ਗਈ, ਅਰ ਕ਼ੈਸ ਦਾ ਪ੍ਰੇਮ ਭੀ ਲੈਲੀ ਨਾਲ ਕੁਝ ਘੱਟ ਨਹੀਂ ਸੀ. ਲੈਲੀ ਦੇ ਪਿਤਾ ਨੇ ਜਦ ਭੇਤ ਜਾਣਿਆ, ਤਾਂ ਦੋਹਾਂ ਦਾ ਮਿਲਣਾ ਬੰਦ ਕਰ ਦਿੱਤਾ ਅਰ ਲੈਲੀ ਦਾ ਵਿਆਹ ਕਿਸੇ ਵਡੇ ਅਮੀਰ ਨਾਲ ਕਰਨਾ ਠਹਿਰਾਇਆ. ਇਸ ਬਾਤ ਨੂੰ ਸੁਣਕੇ ਕ਼ੈਸ ਦੀਵਾਨਾ ਹੋ ਗਿਆ, ਜਿਸ ਤੋਂ ਨਾਮ ਮਜਨੂੰ ( [مجنوُں] ) ਪਿਆ. ਇਸੇ ਦਸ਼ਾ ਵਿੱਚ ਮਜਨੂੰ ਮਰ ਗਿਆ ਅਰ ਲੈਲੀ ਨੇ ਭੀ ਪ੍ਰੀਤਮ ਦੀ ਮੌਤ ਸੁਣਕੇ ਪ੍ਰਾਣ ਤਿਆਗ ਦਿੱਤੇ.¹ "ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂੰ ਦੇਖ ਲੁਭਾਣਾ, ਕੁੱਤੇ ਦੇ ਪੈਰੀਂ ਪਵੈ ਹੜ ਹੜ ਹੱਸਣ ਲੋਕ ਵਿਡਾਣਾ." (ਭਾਗੁ) ੩. ਦੇਖੋ, ਲੈਲਾਘੋੜਾ.
nan
nan
nan
nan
nan
ਸੰਗ੍ਯਾ- ਲੂ. ਤੱਤੀ ਪੌਣ। ੨. ਪ੍ਰਕਾਸ਼। ੩. ਸੇਕ. ਆਂਚ। ੪. ਦੀਪਕ ਅਥਵਾ ਅਗਨਿ ਦੀ ਸ਼ਿਖਾ। ੫. ਵ੍ਯ- ਕਿਸੇ ਨੂੰ ਸੰਬੋਧਨ ਕਰਨ ਦਾ ਸ਼ਬਦ. ਦੇਖੋ! ਧ੍ਯਾਨ ਕਰੋ! ਦੇਖੋ, ਅੰ. lo!
ਸੰਗ੍ਯਾ- ਲੋਕ. ਦੇਸ਼। ੨. ਲੋਗ. ਜਨ.