ਪ੍ਰਾ. ਪਰਿਮਲ. ਕਈ ਖ਼ੁਸ਼ਬੂਦਾਰ ਪਦਾਰਥਾਂ ਨੂੰ ਮਲਕੇ (ਕੁੱਟਕੇ) ਬਣਾਈ ਹੋਈ ਸੁਗੰਧ. "ਰਸੁ ਪਰਮਲ ਕੀ ਵਾਸੁ." (ਸ੍ਰੀ ਮਃ ੧) ੨. ਉੱਤਮ ਗੰਧ ਭਾਵ- ਚੰਦਨ. "ਅਕਹੁ ਪਰਮਲ ਭਏ. (ਵਡ ਅਃ ਮਃ ੩) ੩. ਦੇਖੋ, ਪਰਮਲੁ। ੪. ਦੇਖੋ, ਪਰਿਮਲ.
ਵਿ ਪਰਿਮਲ (ਉੱਤਮ ਸੁਗੰਧ) ਦਾ ਮੂਲ. ਜਿਸ ਤੋਂ ਖ਼ੁਸ਼ਬੂ ਪੈਦਾ ਹੁੰਦੀ ਹੈ.#"ਸਰਬੇ ਆਦਿ ਪਰਮਲਾਦਿ ਕਾਸਟ ਚੰਦਨ ਭੈਇਲਾ."#(ਪ੍ਰਭਾ ਨਾਮਦੇਵ) ਜੋ ਸਭ ਦੀ ਆਦਿ ਅਤੇ ਸੁਗੰਧ ਦੀ ਆਦਿ ਹੈ, ਉਸ ਦੇ ਸੰਗ ਤੋਂ, ਕਾਠ ਚੰਦਨ ਹੋ ਗਿਆ.
ਵਿ- ਪਰਿਮਲ (ਸੁਗੰਧ) ਰੂਪ. ਖ਼ੁਸ਼ਬੂ ਫੈਲਾਉਣ ਵਾਲਾ. "ਪਰਮਲੀਓ ਬੈਠੋ ਰੀ ਆਈ." (ਗੂਜ ਨਾਮਦੇਵ) ਸੁਯਸ਼ ਰੂਪ ਸੁਗੰਧ ਦਾ ਨਿਵਾਸ ਪਾਰਬ੍ਰਹਮ, ਮੇਰੇ ਮਨ ਆ ਬੈਠਾ ਹੈ.
ਸੰਗ੍ਯਾ- ਪਰਾਈ ਮਲ, ਭਾਵ- ਪਰਨਿੰਦਾ. "ਕਾਈ ਆਸ ਨ ਪੁੰਨੀਆ ਨਿਤ ਪਰਮਲੁ ਹਿਰਤੇ." (ਵਾਰ ਗਉ ੧. ਮਃ ੪) ੨. ਦੇਖੋ, ਪਰਮਲ.
ਦੇਖੋ, ਪ੍ਰਮਾਣ.
ਸੰ. ਸੰਗ੍ਯਾ- ਪਰਮ- ਅਣੁ. ਸਿੰਧੀ. ਪਰਮਾਣੋ. ਬਹੁਤ ਛੋਟਾ ਭਾਗ. ਪ੍ਰਿਥਿਵੀ ਜਲ ਆਦਿ ਪਦਾਰਥਾਂ ਦਾ ਉਹ ਬਾਰੀਕ ਜ਼ਰਰਾ, ਜਿਸ ਦਾ ਹਿੱਸਾ ਨਹੀਂ ਹੋ ਸਕਦਾ ਅਰ ਜੋ ਖਾਲੀ ਨੇਤ੍ਰਾਂ ਨਾਲ ਦੇਖਿਆ ਨਹੀਂ ਜਾ ਸਕਦਾ. Atom. ਵੈਸ਼ੇਸਿਕ ਮਤ ਅਨੁਸਾਰ ਪ੍ਰਿਥਿਵੀ ਜਲ ਅਗਨਿ ਅਤੇ ਪਵਨ ਦੇ ਪਰਮਾਣੁ ਜਦ ਇਕੱਠੇ ਹੁੰਦੇ ਹਨ, ਤਦ ਪਹਿਲਾਂ ਦੋ ਪਰਮਾਣੁ ਤੋਂ ਦ੍ਵ੍ਯਣੁਕ ਅਤੇ ਤਿੰਨ ਦ੍ਵ੍ਯਣੁਕ ਤੋਂ ਤ੍ਰਸਰੇਣੁ ਹੁੰਦਾ ਹੈ. ਇਸੇ ਤਰਾਂ ਪਰਮਾਣੂਆਂ ਦੇ ਸੰਘੱਟ ਤੋਂ ਜਗਤਰਚਨਾ ਹੋਇਆ ਕਰਦੀ ਹੈ. ਜਦ ਪਰਮਾਣੁ ਬਿਖਰ ਜਾਂਦੇ ਹਨ, ਤਦ ਸੰਸਾਰ ਦੀ ਪ੍ਰਲਯ ਹੁੰਦੀ ਹੈ. "ਪਰਮਾਣੋ ਪਰਜੰਤ ਆਕਾਸਹ." (ਗਾਥਾ)#ਵੈਸ਼ੇਸਿਕ ਅਰ ਨ੍ਯਾਯ ਵਾਲੇ ਜੋ ਉੱਪਰ ਲਿਖੀ ਰੀਤੀ ਅਨੁਸਾਰ ਪਰਮਾਣੂਆਂ ਤੋਂ ਜਗਤਰਚਨਾ ਮੰਨਦੇ ਹਨ, ਉਨ੍ਹਾਂ ਦੇ ਸਿੱਧਾਂਤ ਦਾ ਨਾਮ "ਪਰਮਾਣੁਵਾਦ" ਹੈ.
ਦੇਖੋ, ਪਰਮਾਣੁ.
nan
nan
nan
nan
nan