ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਹਿੱਕਾ (ਹਿਚਕੀ) ਨਾਲ ਸੁਰ ਕੱਢਣਾ। ੨. ਸੰਗ੍ਯਾ- ਗਧੇ ਦੀ ਧੁਨਿ. ਹੀਂਗਣਾ.


ਦੇਖੋ, ਹੀਕਣਾ. "ਨਿਤ ਉਠ ਹਾਸੈ ਹੀਂਗੈ ਮਰੈ." (ਗਉ ਕਬੀਰ)


ਫ਼ਾ. [ہیز] ਹੀਜ਼. ਕੁਦਰਤੀ ਨਪੁੰਸਕ. ਜਿਸ ਦੇ ਪੁਰਖ ਇਸਤ੍ਰੀ ਦੇ ਚਿੰਨ੍ਹ ਨਹੀਂ ਹੁੰਦੇ. ਇਹ ਵਿਆਹ ਅਤੇ ਜਨਮਉਤਸਵ ਤੇ ਗਾ ਅਤੇ ਨੱਚਕੇ ਨਿਰਵਾਹ ਕਰਦੇ ਹਨ. "ਨਾਚਨ ਹੀਜ ਗਾਇ ਸੁਰ ਰਾਚੈਂ" (ਗੁਪ੍ਰਸੂ)


ਸੰ. हीड् ਧਾ- ਖਿੱਚਣਾ. ਪਾੜਨਾ. ਗੁੱਸੇ ਕਰਨਾ.


ਹ੍ਰਿਦਯ. ਹਿਰਦਾ. ਅੰਤਹਕਾਰਣ। ੨. ਸੰ. हृड् ਧਾ- ਜਾਣਾ. ਗਮਨ। ੩. ਸੰਗ੍ਯਾ- ਗਤਿ. ਚਾਲ. "ਭੋਲਤਣਿ ਭੈ ਮਨਿ ਵਸੈ ਹੇਕੇ ਪਾਧਰੁ ਹੀਭੁ." (ਵਾਰ ਮਾਰੂ ੧. ਮਃ ੧) ਇੱਕੋ ਰਾਹ ਅਤੇ ਇੱਕੋ ਚਾਲ ਹੈ, ਜਿਸ ਦੇ ਭੁੱਲਣ ਤੋਂ ਮਨ ਵਿੱਚ ਡਰ ਵਸਦਾ ਹੈ. ਦੇਖੋ, ਹੀਂਡ.


ਦੇਖੋ, ਹਿੰਡੋਲ.