ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਗੁਣਾਂ (ਕਰਮਾਂ) ਦਾ ਸਾਕ੍ਸ਼ੀ (ਸਾਖੀ- ਗਵਾਹ). "ਧਨੁ ਗੁਪਾਲ ਗੁਣਸਾਖੀ." (ਧਨਾ ਮਃ ੫)


ਸੰਗ੍ਯਾ- ਗੁਣਾਂ ਦਾ ਸਮੁੰਦਰ. ਗੁਣਸਿੰਧੁ.


ਦੇਖੋ, ਸਾਰਣਾ.


ਸੰਗ੍ਯਾ- ਗੁਣਾਂ ਦੀ ਸ਼ਰਾਕਤ "ਗੁਣ ਕੀ ਸਾਂਝ ਸੁਖ ਊਪਜੈ." (ਸੂਹੀ ਅਃ ਮਃ ੩) "ਸਾਂਝ ਕਰੀਜੈ ਗੁਣਹ ਕੇਰੀ ਛੋਡਿ ਅਵਗੁਣ ਚਲੀਐ." (ਸੂਹੀ ਛੰਤ ਮਃ ੧)


ਵਿ- ਗੁਣਾਂ ਦੀ ਸਾਂਝ (ਭਿਆਲੀ) ਕਰਨ ਵਾਲਾ। ੨. ਸੰਗ੍ਯਾ- ਗੁਣਾਂ ਦੀ ਸ਼ਰਾਕਤ. "ਗੁਣਸਾਂਝੀ ਤਿਨਿ ਸਿਉ ਕਰੀ." (ਵਾਰ ਸੋਰ ਮਃ ੪)


ਦੇਖੋ, ਸੰਘਰੈ.


ਵਿ- ਗੁਣਰਹਿਤ. ਗੁਣਾਂ ਤੋਂ ਖਾਲੀ. "ਗੁਣਹੀਣ ਹਮ ਅਪਰਾਧੀ." (ਸੋਰ ਅਃ ਮਃ ੩) ੨. ਚਿੱਲੇ (ਜਿਹ) ਬਿਨਾ.


ਦੇਖੋ, ਕਾਮਣ.


ਵਿ- ਗੁਣ ਕਰਨ ਵਾਲਾ. "ਗੁਰਮੁਖਿ ਸਜਣੁ ਗੁਣਕਾਰੀਆ." (ਸ੍ਰੀ ਮਃ ੪) "ਜਿਸੁ ਅੰਤਰਿ ਹਰਿ ਗੁਣਕਾਰੀ." (ਵਾਰ ਵਡ ਮਃ ੪) ੨. ਲਾਭਦਾਇਕ। ੩. ਇਨਸਾਫ਼ ਕਰਨ ਵਾਲਾ. ਨ੍ਯਾਯਕਰਤਾ. ਦੇਖੋ, ਗੁਣ ੧੮.


ਸੰ. गुणाज्ञ ਗੁਣਗ੍ਯ. ਵਿ- ਗੁਣਗ੍ਯਾਤਾ. ਗੁਣ ਜਾਣਨ ਵਾਲਾ.