ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰ. ਗਮਨ. ਸੰਗ੍ਯਾ- ਜਾਣਾ. ਫਿਰਨਾ. "ਗਉਣ ਕਰੇ ਚਹੁ ਕੁੰਟ ਕਾ." (ਸ੍ਰੀ ਅਃ ਮਃ ੫) "ਨਮੋ ਸਰਬਗਉਣੇ." (ਜਾਪੁ) ੨. ਆਵਾਗਮਨ. "ਚੂਕਾ ਗਉਣੁ ਮਿਟਿਆ ਅੰਧਿਆਰ." (ਪ੍ਰਭਾ ਅਃ ਮਃ ੫) ੩. ਦੇਖੋ, ਆਤਮਗਉਣੁ। ੪. ਦੇਖੋ, ਗੌਣ.
ਗਮਨ. ਦੇਖੋ, ਗਉਣ. "ਜਮਮਗਿ ਗਉਨ ਅਕੇਲੀ." (ਬਿਹਾ ਛੰਤ ਮਃ ੫) ੩. ਦੇਖੋ, ਗਉਨਗਗਨ.
ਆਸਾਮ ਦੇ ਕਾਮਰੂਪ ਜਿਲ੍ਹੇ ਵਿੱਚ ਇੱਕ ਨਗਰ, ਜਿਸਦਾ ਪੁਰਾਣਾ ਨਾਉਂ, 'ਪ੍ਰਾਗਜ੍ਯੋਤਿਸਪੁਰ' ਹੈ. ਇਸ ਥਾਂ ਦਾ ਰਾਜਾ ਭਗਦੱਤ (ਨਰਕਾਸੁਰ ਦਾ ਵਡਾ ਪੁਤ੍ਰ) ਮਹਾਂਭਾਰਤ ਦੇ ਜੰਗ ਵਿੱਚ ਵਡੀ ਵੀਰਤਾ ਨਾਲ ਲੜਿਆ ਹੈ. ਇਸ ਨੇ ਕੌਰਵਾਂ ਦਾ ਪੱਖ ਲਿਆ ਸੀ.
literally cow and the poor; the down-trodden, the exploited, the poor, destitutes