ਸੱਭਿਆਚਾਰ ਸਾਹਿਤ ਬੱਚਿਆਂ ਦਾ ਸੈਕਸ਼ਨ ਮਨੋਰੰਜਨ ਢ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ ਕ੍ਰਿ- ਗਿਰਨਾ. ਡਿਗਣਾ। ੨. ਵਿਨਸਨਾ. ਨਾਸ਼ ਹੋਣਾ। ੩. ਮੱਲਯੁੱਧ ਵਿੱਚ ਹਾਰਨਾ. ਚਿੱਤ ਡਿਗਣਾ। ੪. ਹੌਮੈ ਤ੍ਯਾਗਕੇ ਨੰਮ੍ਰ ਹੋਣਾ. ਦੇਖੋ, ਢਹਿਣਾ। ੫. ਸਖ਼ਤੀ ਤ੍ਯਾਗਕੇ ਨਰਮ ਹੋਣਾ. "ਲੋਹਾ ਮਾਰਣਿ ਪਾਈਐ ਢਹੈ ਨ ਹੋਇ ਕਪਾਸ." (ਵਾਰ ਮਾਝ ਮਃ ੧) ਸੰਗ੍ਯਾ- ਨਦੀ ਦੀ ਵਾਢ ਤੋਂ ਬਣਿਆ ਉੱਚਾ ਕਿਨਾਰਾ. ਢਾਹਾ। ੨. ਆਸਰਾ. ਓਟ. "ਸੇ ਲੈਦੇ ਢਹਾ ਫਿਰਾਹੀ." (ਵਾਰ ਗਉ ੧. ਮਃ ੪) ੩. ਦਾਉ. ਪੇਚ. ਜਿਵੇਂ- ਉਹ ਜੁਆ ਤੇ ਸ਼ਰਾਬੀਆਂ ਦੇ ਢਹੇ ਚੜ੍ਹ ਗਿਆ. ਡਿਗਕੇ. ਢੈਕੇ। ੨. ਢਹਣਾ ਕ੍ਰਿਯਾ ਦਾ ਅਮਰ. to become or to be reduced to ruins or a heap of rubble, be completely demolished; to crumble, moulder to fall, be thrown down, be defeated in wrestling; to be demolished, moulder, crumble, be razed; to be erased, wiped, disfigured, obliterated; (for crops) to be lodged; also ਢਹਿ ਜਾਣਾ ਦੇਖੋ, ਢਹਣਾ. "ਸਤਿਗੁਰ ਅਗੈ ਢਹਿ ਪਉ." (ਵਾਰ ਸੋਰ ਮਃ ੩) "ਨਾਨਕ ਗਰੀਬ ਢਹਿ ਪਇਆ ਦੁਆਰੈ." (ਸੂਹੀ ਅਃ ਮਃ ੪) demoralisation, state of demoralisation; dejection, low spirits, depression; cf. ਚੜ੍ਹਦੀ ਕਲਾ to be a prey to, fall a victim to, be tricked in or inveigled by ਕ੍ਰਿ- ਕਿਸੇ ਦੇ ਦਾਉ ਵਿੱਚ ਫਸਣਾ. ਕਿਸੇ ਦੇ ਹੱਥ ਪੈਣਾ. ਦੇਖੋ, ਢਹਾ ੩.