ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਅ਼. [موَجوُد] ਵਿ- ਉਪਿਸ੍ਥਤ. ਹਾਜਿਰ. "ਜਿਹਿ ਧਿਰਿ ਦੇਖਾ, ਹਿਤ ਧਿਰਿ ਮਉਜੂਦ." (ਮਃ ੧. ਵਾਰ ਸ੍ਰੀ) ੨. ਪ੍ਰਗਟ, ਜਾਹਿਰ, ਵਿਦ੍ਯਮਾਨ। ੩. ਕ੍ਰਿ. ਵਿ- ਸਾਮ੍ਹਣੇ. ਸੰਮੁਖ. "ਧਰਿਆ ਆਣਿ ਮਉਜੂਦ." (ਮਃ ੫. ਵਾਰ ਮਾਰੂ ੨)
ਦੇਖੋ, ਮੌਤ ਅਤੇ ਮ੍ਰਿਤ੍ਯੁ. "ਫਰੀਦਾ, ਮਉਤੈ ਦਾ ਬੰਨਾ ਏਵੈ ਇਸੈ. ਜਿਉ ਦਰੀਆਵੈ ਢਾਹਾ." (ਸਃ)
ਅ਼. [مُدافعت] ਮੁਦਾਫ਼ਅ਼ਤ. ਸੰਗ੍ਯਾ- ਆਤਮਰਖ੍ਯਾ. ਭਾਵ- ਵਿਸੇ ਵਿਕਾਰਾਂ ਤੋਂ ਆਪਣਾ ਬਚਾਉ। ੨. ਅ਼. [وظیفہ] ਵਜੀਫ਼ਹ. ਨਿਤ੍ਯਨਿਯਮ। ੩. ਨਿਤ੍ਯ ਦਾ ਭਜਨ. ਵਿਰਦੁ. "ਸਗਲੀ ਜਾਨਿ ਕਰਹੁ ਮਉਦੀਫਾ." (ਮਾਰੂ ਸੋਲਹੇ ਮਃ ੫) ਥੋੜੇ ਸਮੇਂ ਲਈ ਨਹੀਂ ਸਾਰੀ ਉਮਰ, ਅਰਥਾਤ ਸ੍ਵਾਸ ਸ੍ਵਾਸ ਵਜੀਫ਼ਾ ਕਰੋ.
first appearance of moustaches and beard; black ink; any ink