ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰ. ਪ੍ਰਸਾਰ. ਸੰਗ੍ਯਾ- ਵਿਸ੍ਤਾਰ. ਫੈਲਾਉ. ਪਸਾਰਾ. "ਕੀਤਾ ਪਸਾਉ ਏਕੋ ਕਵਾਉ." (ਜਪੁ) ੨. ਪ੍ਰਚਾਰ. "ਢਾਢੀ ਕਰੇ ਪਸਾਉ ਸਬਦੁ ਵਜਾਇਆ." (ਵਾਰ ਮਾਝ ਮਃ ੧)#੩. ਸੰ. ਪ੍ਰਸਾਦ. ਕ੍ਰਿਪਾ. "ਜਿਸੁ ਪਸਾਇ ਗਤਿ ਅਗਮ ਜਾਣੀ."(ਸਵੈਯੇ ਮਃ ੩. ਕੇ) ਜਿਸ ਦੀ ਕ੍ਰਿਪਾ ਨਾਲ ਅਗਮਗਤਿ ਜਾਣੀ। ੪. ਨਿਰਮਲਤਾ. "ਗੁਰੁ ਤੁਠਾ ਕਰੇ ਪਸਾਉ." (ਸ੍ਰੀ ਮਃ੪) ੫. ਪ੍ਰਸੰਨਤਾ. "ਕਰੈ ਰੰਗਿ ਪਸਾਉ." (ਸ੍ਰੀ ਮਃ੧)
ਸੰ. ਪ੍ਰਸਾਰਣ. ਸੰਗ੍ਯਾ- ਫੈਲਾਉਣ ਦੀ ਕ੍ਰਿਯਾ. ਵਿਸ੍ਤਾਰ ਕਰਨਾ। ੨. ਵਧਾਉਣਾ. ਅੱਗੇ ਨੂੰ ਫੈਲਾਉਣਾ. "ਮਾਂਗਹਿ ਹਾਥ ਪਸਾਰੀ." (ਗੂਜ ਅਃ ਮਃ ੪)
ਦੇਖੋ, ਪਸਾਉ ੧. "ਆਤਮ ਪਸਾਰਾ ਕਰਣ- ਹਾਰਾ."(ਬਿਲਾ ਛੰਤ ਮਃ ੫)
ਪ੍ਰਸਾਰਣ ਕਰਕੇ. ਫੈਲਾਕੇ. ਪਸਾਰਕੇ.
ਫੈਲਾਈ. ਵਿਸ੍ਤਾਰੀ. ਦੇਖੋ, ਪਸਾਰਣ. "ਅਪਨੀ ਮਾਇਆ ਆਪਿ ਪਸਾਰੀ." (ਬਿਹਾ ਮਃ ੯) ੨. ਸੰ. प्रसारिन. ਵਿ- ਫੈਲਣ ਵਾਲਾ. ਵਯਾਪਕ. "ਛੁਟੈ ਹੋਇ ਪਸਾਰੀ." (ਗਉ ਕਬੀਰ ) ੩. ਦੇਖੋ, ਪਨਸਾਰੀ ਅਤੇ ਪਾਸਾਰੀ। ੪. ਦੇਖੋ, ਪਸਾਰਿ. "ਮਾਗਹਿ ਹਾਥ ਪਸਾਰੀ." (ਗੂਜ ਮਃ ੪)
ਦੇਖੋ, ਪਸਾਉ। ੨. ਡਿੰਗ. ਸੰਗ੍ਯਾ- ਦਾਨ। ੩. ਦੇਖੋ, ਪ੍ਰਸ੍ਰਾਵ.
beastly, bestial, brutish